ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ CM ਦੀ ਰਿਹਾਇਸ਼ ਅੱਗੇ ਦਿੱਤਾ ਧਰਨਾ ਸੰਗਰੂਰ:ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤੀ ਸੀ ਕਿ ਸਾਡੀ ਸਰਕਾਰ ਆਉਣ ਉੱਤੇ ਪੰਜਾਬ ਵਿੱਚ ਕੋਈ ਵੀ ਧਰਨਾ ਨਹੀਂ ਲੱਗੇਗਾ। ਆਪਣੀਆਂ ਮੰਗਾਂ ਨੂੰ ਲੈ ਕੇ 'ਪਾਵਰਕਾਮ ਐਂਡ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ' (Contract employees of Powercom Protest) ਵੱਲੋਂ ਵੱਡੀ ਗਿਣਤੀ ਵਿੱਚ ਪਾਵਰਕਾਮ ਸੀ.ਐੱਚ.ਬੀ ਅਤੇ ਡਬਲਿਊ ਕਾਮਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਵੱਲ ਕੂਚ ਕਰਕੇ ਪਰਿਵਾਰਾਂ ਤੇ ਬੱਚਿਆਂ ਸਮੇਤ ਵਿਸ਼ਾਲ ਧਰਨਾ ਦਿੱਤਾ।
ਆਊਟਸੋਰਸਿੰਗ ਕਾਮਿਆਂ ਵੱਲ ਕਿਸੇ ਵੀ ਮੰਤਰੀ ਦਾ ਧਿਆਨ ਨਾ ਗਿਆ:-ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ ਨੇ ਦੱਸਿਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਊਟਸੋਰਸਿੰਗ ਕਾਮਿਆਂ ਨਾਲ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਸਮੂਹ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗਾਂ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਹਰਾ ਪੈੱਨ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਉੱਤੇ ਚੱਲੇਗਾ। ਪਰ ਹੋਇਆਂ ਉਸ ਤੋਂ ਉਲਟ ਨਾ ਆਊਟਸੋਰਸਿੰਗ ਕਾਮਿਆਂ ਦਾ ਰੁਜ਼ਗਾਰ ਪੱਕਾ ਹੋਇਆਂ ਅਤੇ ਪਿਛਲੀਆਂ ਸਰਕਾਰਾਂ ਵਾਂਗ ਹੀ ਜਥੇਬੰਦੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਕਰਨ ਤੋਂ ਪਾਸਾ ਵੱਟਿਆ ਗਿਆ। ਬਿਜਲੀ ਸਿਸਟਮ ਨੂੰ ਚਲਾਉਣ ਵਾਲੇ ਆਪਣੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾਉਣ ਵਾਲਿਆਂ ਵੱਲ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਿਸੇ ਵੀ ਮੰਤਰੀ ਦਾ ਧਿਆਨ ਨਾ ਗਿਆ।
ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ:-ਜੋ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਲੱਤਾਂ ਬਾਹਾਂ ਜਾਂ ਰੀੜ੍ਹ ਦੀ ਹੱਡੀ ਤੋਂ ਅਪੰਗ ਹੋ ਗਏ। ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਪੱਕੀ ਨੌਕਰੀ ਅਤੇ ਪੈਨਸ਼ਨ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਕਈ ਵਾਰ ਧਰਨੇ ਪ੍ਰਦਰਸ਼ਨ ਦੌਰਾਨ ਸਰਕਾਰ ਦੇ ਨੁਮਾਇੰਦੇ ਨਾਲ ਬੈਠਕਾਂ ਵੀ ਹੋਈਆਂ, ਪਰ ਠੋਸ ਹੱਲ ਨਾ ਹੋਇਆ। ਨਵੀਂ ਭਰਤੀ ਬਹਾਨੇ ਹੇਠ ਠੇਕਾ ਕਾਮਿਆਂ ਨੂੰ ਛਾਟੀ ਕਰ ਘਰਾਂ ਨੂੰ ਤੋਰਨ ਦੀਆਂ ਤਿਆਰੀ ਵਿੱਚ ਜੁਟੀ ਸਰਕਾਰ ਨੂੰ ਆਗੂਆਂ ਨੇ ਕਿਹਾ ਕਿ ਨਵੀਂ ਪੱਕੀ ਭਰਤੀ ਕਰਨ ਤੋਂ ਪਹਿਲਾਂ ਲਾਈਨਮੈਂਨ ਦੀਆਂ ਪੋਸਟਾਂ ਦੇ ਅਧਾਰ ਉੱਤੇ ਕੰਮ ਕਰਦੇ ਸੀ.ਐੱਚ.ਬੀ ਅਤੇ ਡਬਲਿਊ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ।
ਇਸ ਤੋਂ ਇਲਾਵਾ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਅਤੇ ਅਪੰਗ ਹੋਏ ਕਾਮਿਆਂ ਨੂੰ ਪੱਕੀ ਨੌਕਰੀ ਮੁਆਵਜ਼ਾ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਬਿਜਲੀ ਦਾ ਕੰਮ ਕਰਦੇ ਹਾਦਸੇ ਦੇ ਸਿਕਾਰ ਹੋਣ ਵਾਲੀ ਸੀ.ਐੱਚ.ਬੀ ਅਤੇ ਡਬਲਿਊ ਠੇਕਾ ਕਾਮੇ ਦਾ ਘੱਟੋ-ਘੱਟ 50 ਲੱਖ ਦਾ ਬੀਮਾ ਅਤੇ ਵਧੀਆ ਹਸਪਤਾਲ ਵਿੱਚ ਇਲਾਜ ਦੀ ਗਰੰਟੀ ਕੀਤੀ ਜਾਵੇ। ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਘੱਟੋ-ਘੱਟ ਗੁਜਾਰੇ-ਯੋਗ 1948 ਐਕਟ ਮੁਤਾਬਕ ਤਨਖਾਹ ਨਿਸ਼ਚਿਤ ਕੀਤੀ ਜਾਵੇ, ਛਾਂਟੀ ਕੀਤੇ ਗਏ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਅਤੇ ਪਿਛਲੇ ਠੇਕੇਦਾਰਾਂ/ਕੰਪਨੀਆਂ ਵਲੋਂ ਮਨੇਜਮੈਂਟ ਅਧਿਕਾਰੀਆਂ ਦੀ ਸਹਿ ਉੱਤੇ ਕੀਤੇ ਗਏ ਘਪਲਿਆਂ ਦਾ ਪੁਰਾਣਾਂ ਬਕਾਇਆ ਏਰੀਅਰ ਬੋਨਸ ਈ.ਪੀ.ਐੱਫ ਦਾ ਅਰਬਾਂ ਰੁਪਇਆ ਕਾਮਿਆਂ ਨੂੰ ਦਵਾਇਆ ਜਾਵੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੱਦ ਕੀਤਾ ਜਾਵੇ, ਬਿਜਲੀ ਕਾਨੂੰਨ 2020 ਨੂੰ ਰੱਦ ਕੀਤਾ ਜਾਵੇ।
ਕਾਲਿਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਚੇਤਾਵਨੀ:-ਇਸ ਧਰਨੇ ਵਿੱਚ ਭਾਰਤੀ ਜਥੇਬੰਦੀਆਂ ਚੰਦਰ ਪ੍ਰਕਾਸ਼ ਸੂਬਾ ਮੀਤ ਪ੍ਰਧਾਨ ਟੀ.ਐਸ.ਯੂ (ਪੰਜਾਬ), ਸਤਵੀਦਰ ਸਿੰਘ ਸਰਕਲ ਸਕੱਤਰ ਟੀ.ਐਸ.ਯੂ (ਬਠਿੰਡਾ), ਹਰਜੀਤ ਸਿੰਘ ਸਰਕਲ ਪ੍ਰਧਾਨ ਟੀ.ਐਸ.ਯੂ (ਪਟਿਆਲਾ) ਵੱਲੋਂ ਵੀ ਸਮੂਲੀਅਤ ਕੀਤੀ ਅਤੇ ਮੰਗਾਂ ਪੂਰੀਆਂ ਕਰਨ ਦੀ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿ ਜੇਕਰ ਸਰਕਾਰ ਨੇ ਆਊਟ-ਸੋਰਸਿੰਗ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਤੇ ਹੋਰਨਾਂ ਮੌਜੂਦਾ ਮੰਤਰੀਆਂ ਦਾ ਕਾਲਿਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜੋ:-Sikh Brothers in Pakistan : ਪਾਕਿਸਤਾਨ ਵਿੱਚ ਹੋਈ ਬੇਅਦਬੀ ਦਾ ਮਾਮਲਾ ਭਖਿਆ, ਸਿੱਖ ਜਥੇਬੰਦੀਆਂ ਨੇ ਕੀਤੀ ਨਿਖੇਧੀ