ਮਲੇਰਕੋਟਲਾ : ਪੰਜਾਬ ਕਾਂਗਰਸ ਪ੍ਰਧਾਨ (Punjab Congress President) ਨਵਜੋਤ ਸਿੱਧੂ (Navjot Sidhu) ਅੱਜ ਰਜ਼ੀਆ ਸੁਲਤਾਨਾ ਦੇ ਹਲਕੇ ਮਲੇਰਕੋਟਲਾ 'ਚ ਸੀ। ਇਸ ਦੌਰਾਨ ਉਨ੍ਹਾਂ ਟਵੀਟ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਸਾਜਿਸ਼ਾਂ (Conspiracies to disrupt the peace of Job) ਚੱਲ ਰਹੀਆਂ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਮੈਂ ਐਲਾਨ ਕਰਦਾ ਕਿ ਜੇਕਰ ਕੋਈ ਬੇਅਦਬੀ ਕਰਦਾ ਹੈ, ਉਹ ਭਾਵੇਂ ਕੁਰਾਨ ਹੋਵੇ, ਭਗਵਤ ਗੀਤਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਹੋਣ, ਬੇਅਦਬੀ ਕਰਨ ਵਾਲੇ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਫਾਹਾ ਲਗਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਬੇਅਦਬੀ ਸਾਡੀਆਂ ਭਾਵਨਾਵਾਂ 'ਤੇ ਠੇਸ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਇਨਸਾਨ 'ਚ ਸੁਣਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਲਤੀਆਂ ਕੋਈ ਵੀ ਕਰ ਸਕਦਾ ਹੈ ਪਰ ਬੇਅਦਬੀ ਗਲਤੀ ਨਹੀਂ ਸਗੋਂ ਇੱਕ ਕੌਮ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਸਾਡੀਆਂ ਜੜ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਇਸ ਲਈ ਮੈਂ ਕਹਿਣਾ ਕਿ ਭਾਰਤ ਅਖੰਡ ਹੈ ਅਤੇ ਪਰਿਵਾਰ ਏਕਤਾ ਸਿਰਜਣੀ ਚਾਹੀਦੀ ਹੈ। ਭਰਾ ਭੈਣਾਂ ਵਾਲਾ ਪਿਆਰ ਲੈ ਕੇ ਆਉ। ਉਨ੍ਹਾਂ ਕਿਹਾ ਕਿ ਸਾਸ਼ਕ ਅਜਿਹਾ ਲੈਕੇ ਆਓ ਜੋ ਪਿਓ ਵਰਗਾ ਹੋਵੇ। ਉਨ੍ਹਾਂ ਕਿਹਾ ਕਿ ਏਕਤਾ ਅਜਿਹੀ ਲੈਕੇ ਆਉਂਦੀ ਜਾਵੇ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਇੱਕ ਦਾਗੇ 'ਚ ਮਣਕੇ ਦੀ ਤਰ੍ਹਾਂ ਇਕੱਠੇ ਕੀਤੇ ਜਾ ਸਕਣ ਅਤੇ ਉਸ ਗੁਲਦਸਤੇ ਦੀ ਮਹਿਕ ਸਾਰੀ ਦੁਨੀਆ 'ਚ ਫੈਲੇ।