ਸੰਗਰੂਰ: ਲੀਡਰ ਅਕਸਰ ਅਜਿਹੀਆਂ ਸਿਆਸੀ ਬਿਆਨਬਾਜ਼ੀਆਂ ਕਰਦੇ ਨਜ਼ਰ ਆਉਂਦੇ ਹਨ ਜਿਸ ਨਾਲ ਉਹ ਖੁੱਦ ਲਈ ਹੀ ਮੁਸ਼ਕਿਲਾਂ ਸਹੇੜ ਲੈਂਦੇ ਹਨ। ਰੈਲੀਆਂ ਵਿੱਚ ਇੱਕ-ਦੂਜੀ ਪਾਰਟੀ ਨੂੰ ਭੰਡਣ ਦਾ ਸਿਲਸਿਲਾ ਲੀਡਰਾਂ ਵੱਲੋਂ ਬਰਕਰਾਰ ਰੱਖਿਆ ਜਾਂਦਾ ਹੈ, ਪਰ ਕਈ ਵਾਰ ਅਜਿਹੇ ਲੀਡਰ ਆਪਣੇ ਸ਼ਬਦਾਂ ਦੌਰਾਨ ਆਪਣਾ ਹੋਸ਼ ਖੋ ਬੈਠਦੇ ਹਨ ਅਤੇ ਕੁੱਝ ਅਜਿਹੀ ਬਿਆਨਬਾਜ਼ੀ ਕਰ ਦਿੰਦੇ ਹਨ ਜੋ ਕਿਸੇ ਨੂੰ ਠੇਸ ਪਹੁੰਚਾਉਂਦੀ ਹੈ। ਅਜਿਹਾ ਹੀ ਕੁਝ ਕਰਨ ਦਾ ਇਲਜ਼ਾਮ ਲੱਗਿਆ ਹੈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਉੱਤੇ।
ਕਾਂਗਰਸੀ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਸੰਮਨ ਭੇਜ ਪੇਸ਼ੀ ਲਈ ਕੀਤਾ ਤਲਬ, ਜਾਣੋ ਕੀ ਹੈ ਮਾਮਲਾ? - ਸੰਗਰੂਰ ਕੋਰਟ ਵਿੱਚ ਸੌ ਕਰੋੜ ਦੀ ਮਾਣਹਾਨੀ
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਸੰਗਰੂਰ ਵਿੱਚ ਬਜਰੰਗ ਦਲ ਦੇ ਮੈਬਰਾਂ ਨੇ ਉਨ੍ਹਾਂ ਖ਼ਿਲਾਫ਼ 100 ਕਰੋੜ ਦੀ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਹੈ। ਸੰਗਰੂਰ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਗਰਸ ਦੇ ਕੌਮੀ ਪ੍ਰਧਾਨ ਨੂੰ ਸੰਮਨ ਵੀ ਭੇਜਿਆ ਹੈ। 10 ਜੁਲਾਈ ਨੂੰ ਖੜਗੇ ਸੰਗਰੂਰ ਕੋਰਟ ਵਿੱਚ ਪੇਸ਼ ਹੋਣਗੇ।
![ਕਾਂਗਰਸੀ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਸੰਮਨ ਭੇਜ ਪੇਸ਼ੀ ਲਈ ਕੀਤਾ ਤਲਬ, ਜਾਣੋ ਕੀ ਹੈ ਮਾਮਲਾ? Congress National President Malik Arjun Kharge has been summoned by the Sangrur court to appear](https://etvbharatimages.akamaized.net/etvbharat/prod-images/1200-675-18508628-1030-18508628-1684143188757.jpg)
ਮਾਣਹਾਨੀ ਦਾ ਦਾਅਵਾ:ਖੜਗੇ ਨੇ ਕਰਨਾਟਕਾ ਵਿੱਚ ਹੋਈ ਚੋਣ ਪ੍ਰਚਾਰ ਰੈਲੀ ਦੌਰਾਨ ਬਜਰੰਗ ਦਲ ਉੱਤੇ ਕੁੱਝ ਅਜਿਹੀ ਟਿੱਪਣੀ ਕਰ ਦਿੱਤੀ ਜਿਸ ਤੋਂ ਬਾਅਦ ਬਜਰੰਗ ਦਲ ਹਿੰਦੂ ਸੰਸਥਾ ਦੇ ਲੋਕ ਭੜਕ ਉੱਠੇ। ਹੁਣ ਬਜਰੰਗ ਦਲ ਲਹਿੰਦੇ ਦੇ ਸੰਸਥਾਪਕ ਨਿਰਦੇਸ਼ਕ ਭਾਰਦਵਾਜ ਨੇ ਖੜਗੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਭਾਰਦਵਾਜ ਨੇ ਮਲਿਕਾਅਰਜੁਨ ਖੜਗੇ ਖ਼ਿਲਾਫ਼ ਸੰਗਰੂਰ ਕੋਰਟ ਵਿੱਚ ਸੌ ਕਰੋੜ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ। ਹਿਤੇਸ਼ ਭਾਰਦਵਾਜ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਦੇ ਮਲਿਕਾਅਰਜੁਨ ਖੜਗੇ ਨੇ ਬਜਰੰਗ ਦਲ ਨੂੰ ਅੱਤਵਾਦੀਆਂ ਦੇ ਨਾਲ ਰਲੀ ਹੋਈ ਸੰਸਥਾ ਕਹਿ ਦਿੱਤਾ। ਦੱਸ ਦਈਏ ਅਦਾਲਤ 'ਚ ਦਾਇਰ ਪਟੀਸ਼ਨ 'ਚ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਮਲਿਕਾਰਜੁਨ ਖੜਗੇ ਨੇ ਬਜਰੰਗ ਦਲ ਦੀ ਤੁਲਨਾ ਦੇਸ਼ ਵਿਰੋਧੀ ਤਾਕਤਾਂ ਨਾਲ ਕੀਤੀ ਸੀ। ਹਿਤੇਸ਼ ਮੁਤਾਬਕ ਖੜਗੇ ਨੇ ਕਿਹਾ ਸੀ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਬਜਰੰਗ ਦਲ ਅਤੇ ਉਸ ਵਰਗੀਆਂ ਹੋਰ ਰਾਸ਼ਟਰ ਵਿਰੋਧੀ ਜਥੇਬੰਦੀਆਂ ਸਮਾਜ ਵਿੱਚ ਨਫ਼ਰਤ ਫੈਲਾਉਂਦੀਆਂ ਹਨ। ਬਜਰੰਗ ਦੀ ਤੁਲਨਾ ਸਿਮੀ, ਪੀਐਫਆਈ ਅਤੇ ਅਲਕਾਇਦਾ ਵਰਗੀਆਂ ਰਾਸ਼ਟਰ ਵਿਰੋਧੀ ਜਥੇਬੰਦੀਆਂ ਨਾਲ ਕੀਤੀ ਗਈ। ਪਟੀਸ਼ਨਰ ਨੇ ਇਸ ਨੂੰ ਬਜਰੰਗ ਦਲ ਪ੍ਰਤੀ ਅਪਮਾਨਜਨਕ ਟਿੱਪਣੀ ਕਰਾਰ ਦਿੱਤਾ।
10 ਜੁਲਾਈ ਨੂੰ ਖੜਗੇ ਦੀ ਪੇਸ਼ੀ: ਹਿਤੇਸ਼ ਭਾਰਦਵਾਜ ਨੇ ਸੁਪਰੀਮ ਕੋਰਟ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਦੇ ਖਿਲਾਫ਼ ਆਪਣੀ ਪਟੀਸ਼ਨ ਦਾਇਰ ਕੀਤੀ ਤਾਂ ਸੰਗਰੂਰ ਦੀ ਡਵੀਜ਼ਨ ਜੱਜ ਰਮਨਦੀਪ ਕੌਰ ਨੇ 10 ਜੁਲਾਈ ਨੂੰ ਖੜਗੇ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਸੰਮਨ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਇਹ ਸੰਮਨ ਹੁਣ ਮਲਿਕਾਅਰਜੁਨ ਖੜਗੇ ਤੱਕ ਪਹੁੰਚਾਏ ਜਾਣਗੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਗਰੂਰ ਕੋਰਟ ਵਿੱਚ ਪੇਸ਼ ਹੋਣਾ ਪਵੇਗਾ। ਹੁਣ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ 10 ਜੁਲਾਈ ਨੂੰ ਕਾਂਗਰਸੀ ਨੇਤਾ ਮਲਿਕਾ ਅਰਜੁਨ ਖੜਗੇ ਸੰਗਰੂਰ ਕੋਰਟ ਵਿੱਚ ਪੇਸ਼ ਹੁੰਦੇ ਹਨ ਜਾਂ ਨਹੀਂ।