ਸੰਗਰੂਰ: ਸਰਕਾਰ ਦੇ ਟਰੱਕ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਵੀ ਭਵਾਨੀਗੜ੍ਹ ਦਾ ਟਰੱਕ ਯੂਨੀਅਨ ਸ਼ਾਂਤੀ ਪੂਰਵਕ ਚੱਲ ਰਿਹਾ ਸੀ ਕਿਉਂਕਿ ਕਾਂਗਰਸ ਦੇ ਵਿਧਾਇਕ ਆਪਣੇ ਚਾਹੁੰਣ ਵਾਲਿਆਂ ਨੂੰ ਪ੍ਰਧਾਨ ਬਣਾ ਦਿੰਦੇ ਸੀ ਪਰ ਹੁਣ ਕਾਂਗਰਸ ਦੇ ਪ੍ਰਧਾਨ ਨੇ ਪਾਰਟੀ ਤੋਂ ਉਲਟ ਜਾ ਕੇ ਟਕਸਾਲੀ ਅਕਾਲੀ ਦਲ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ।
ਜਾਣਕਾਰੀ ਮੁਤਾਬਕ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਮੁੜ ਤੋਂ ਹੋ ਰਹੀ ਸੀ ਜਿਸ ਦੇ ਲਈ ਬੈਠਕ ਰੱਖੀ ਗਈ ਸੀ ਪਰ ਇਸ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਸਵੇਰੇ ਕਾਂਗਰਸ ਨੇਤਾ ਨੇ ਆਪਣੀ ਪਾਰਟੀ ਦੇ ਫੈਸਲੇ ਤੋਂ ਉਲਟ ਲੈ ਕੇ ਅਕਾਲੀ ਦਲ ਟਕਸਾਲੀ ਦੇ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਪ੍ਰਧਾਨ ਬਣਾ ਦਿੱਤਾ।
ਟਰੱਕ ਯੂਨੀਅਨ ਦੀਆਂ ਚੋਣਾਂ ਵਿੱਚ ਵੀ ਦਲ ਬਦਲੀ ਹਾਵੀ ਦੂਜੇ ਪਾਸੇ ਕਾਂਗਰਸੀ ਵਰਕਰ ਅਤੇ ਜਗਮੀਤ ਸਿੰਘ ਅਤੇ ਭੋਲਾ ਨੇ ਇਸ ਚੋਣ ਨੂੰ ਗ਼ੈਰ ਸੰਵਿਧਾਨ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੁਖਜਿੰਦਰ ਸਿੰਘ ਬਿੱਟੂ ਨੂੰ ਕੁਝ ਲੋਕਾਂ ਨੇ ਪ੍ਰਧਾਨ ਬਣਾਇਆ ਹੈ ਅਤੇ ਅਸੀਂ ਇਸ ਪ੍ਰਧਾਨਗੀ ਨੂੰ ਸਹੀ ਨਹੀਂ ਮੰਨਦੇ ਅਤੇ ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਵਿੱਚ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਟਰੱਕ ਯੂਨੀਅਨ ਦੇ ਬਾਕੀ ਮੈਂਬਰਾਂ ਨੇ ਕਿਹਾ ਕਿ ਇਹ ਸਾਡੇ ਹੱਕ ਦੀ ਗੱਲ ਹੈ ਅਤੇ ਇਸ ਤਰੀਕੇ ਦੇ ਨਾਲ ਚੋਣਾਂ ਹੋਣੀਆਂ ਗ਼ਲਤ ਹਨ.
ਇੰਨ੍ਹਾਂ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਉੱਥੇ ਹੀ ਮੌਜੂਦ ਰਿਹਾ ਤਾਂ ਕਿ ਕੋਈ ਸ਼ਰਾਰਤੀ ਤੱਕ ਕਿਸੇ ਤਰ੍ਹਾਂ ਨਾਲ ਚੋਣਾਂ ਵਿੱਚ ਵਿਘਨ ਨਾ ਸਕੇ। ਇੱਕ ਵਾਰ ਤਾਂ ਇਹ ਚੋਣਾਂ ਸਿਰੇ ਚੜ੍ਹ ਗਈਆਂ ਹਨ ਪਰ ਹੁਣ ਇਸ ਤੇ ਕਾਂਗਰਸ ਦੇ ਵਰਕਰਾਂ ਦੀ ਅੱਗੇ ਕੀ ਪ੍ਰਤੀਕਿਰਿਆ ਰਹੇਗੀ ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ।