ਸੰਗਰੂਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ condition of the government school in Dhuri ਹਲਕਾ ਧੂਰੀ ਦੇ ਕ੍ਰਾਂਤੀ ਚੌਂਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਬਦ ਤੋਂ ਬਦਤਰ ਹੈ। ਉੱਥੇ ਹੀ ਗੱਲ ਕਰੀਏ ਤਾਂ ਇਹ ਸਰਕਾਰੀ ਪ੍ਰਾਇਮਰੀ ਸਕੂਲ condition of the government school in Dhuri ਬੱਸ ਨਾਮ ਦਾ ਹੀ ਸਰਕਾਰੀ ਪ੍ਰਾਇਮਰੀ ਸਕੂਲ ਹੈ, ਪਰ ਸਕੂਲ ਵਿੱਚ ਬੱਚਿਆਂ ਨੂੰ ਛੱਤ ਤੱਕ ਨਸੀਬ ਨਹੀਂ ਹੋ ਰਹੀ। ਇਸ ਤੋਂ ਇਲਾਵਾ ਪੜ੍ਹਾਈ ਲਈ ਵੀ ਖੁੱਲ੍ਹੇ ਆਸਮਾਨ ਦੇ ਥੱਲੇ ਬੈਠ ਕੇ ਬੱਚੇ ਪੜ੍ਹਾਈ ਕਰਦੇ ਹਨ।
ਇਸ ਦੌਰਾਨ ਹੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੀ ਮਾਲਕੀ ਥਾਂ ਹੈ, ਇਸ ਸਕੂਲ ਵਿੱਚ ਸੌ ਦੇ ਕਰੀਬ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਸੀ। ਪਰ ਅੱਜ ਇਸ ਸਕੂਲ ਦੀ ਹਾਲਤ ਐਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਇਹ ਜਾਨਵਰਾਂ ਦਾ ਸਥਾਨ ਲੱਗਦਾ ਹੈ। ਇਸ ਤੋਂ ਇਲਾਵਾ ਅੱਗੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਸਕੂਲ ਦੇ ਇਹ ਹਾਲਾਤ ਬਣੇ ਹਨ। ਇਸ ਕਰਕੇ ਹੁਣ ਬਣੀ ਸਰਕਾਰ ਕੋਲੋ ਸੁਖਵਿੰਦਰ ਸਿੰਘ ਨੇ ਸਕੂਲ ਦੀ ਨਵੀਂ ਇਮਾਰਤ ਬਣਾਉਣ ਦੀ ਮੰਗੀ ਕੀਤੀ ਹੈ ਤਾਂ ਜੋ ਇਸ ਸਕੂਲ ਵਿੱਚ ਗਰੀਬਾਂ ਦੇ ਬੱਚੇ ਪੜ੍ਹ ਸਕਣ।