ਮਲੇਰਕੋਟਲਾ: ਜ਼ਿਲ੍ਹੇ ਦੇ ਕਿਸਾਨ ਅਮਨਦੀਪ ਸਿੰਘ ਨੇ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਕੀਤੀ ਹੈ। ਬੈਂਕ ਅਧਿਕਾਰੀਆਂ ਤੋਂ ਤੰਗ ਆਏ ਕਿਸਾਨ ਨੇ ਪੂਰੇ ਮਾਮਲੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਸ ਦੇ ਘਰ ਬੈਂਕ ਦਾ ਕੋਈ ਮੁਲਾਜ਼ਮ ਆਇਆ ਅਤੇ ਉਸ ਨੇ ਉਸ ਨੂੰ ਸਲਾਹ ਦਿੰਦਿਆ ਕਿਹਾ ਕਿ ਉਸ ਕੋਲ ਵਧੇਰੇ ਜ਼ਮੀਨ ਹੈ ਅਤੇ ਉਹ ਉਸ ਦਾ ਲੋਨ ਕਰ ਦੇਣਗੇ। ਪਰ ਅਮਨਦੀਪ ਨੇ ਲੋਨ ਕਰਨ ਦੀ ਮਨਾਹੀ ਕਰਦਿਆਂ ਲਿਮਟ ਕਰਨ ਤੇ ਆਪਣੀ ਸਹਿਮਤੀ ਜਤਾਈ ਸੀ।
ਮਲੇਰਕੋਟਲਾ ਦੇ ਇੱਕ ਪ੍ਰਾਈਵੇਟ ਬੈਂਕ ਮੁਲਾਜ਼ਮਾਂ ਵਿਰੁੱਧ ਸ਼ਿਕਾਇਤ ਦਰਜ
ਜਿਲ੍ਹੇ ਦੇ ਕਿਸਾਨ ਅਮਨਦੀਪ ਸਿੰਘ ਨੇ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਕੀਤੀ ਹੈ। ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਬੈਂਕ ਮੁਲਾਜ਼ਮ ਨੂੰ ਲਿਮਟ ਕਰਨ ਲਈ ਕਿਹਾ ਸੀ ਪਰ ਉਸ ਨੇ ਲੋਨ ਕਰ ਦਿੱਤਾ ਅਤੇ ਪੁੱਛਣ 'ਤੇ ਉਸ ਨੇ ਉੱਚ ਅਧਿਕਾਰੀਆਂ 'ਤੇ ਦੋਸ਼ ਲਾਇਆ।
ਫ਼ੋਟੋ
ਇਹ ਵੀ ਪੜ੍ਹੋ - ਅੱਜ ਹੋਵੇਗਾ ਦਲਿਤ ਨੌਜਵਾਨ ਦਾ ਅੰਤਿਮ ਸੰਸਕਾਰ, ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ
ਅਮਨਦੀਪ ਨੇ ਦੱਸਿਆ ਕਿ ਮੈਂ ਮੁਲਾਜ਼ਮ ਨੂੰ ਸਾਰੇ ਕਾਗਜ਼ ਦੇ ਲਿਮਟ ਕਰਵਾਈ ਪਰ ਜਦੋਂ ਮੈਂ ਬੈਂਕ ਗਿਆ ਤਾਂ ਮੈਂਨੂੰ ਪਤਾ ਲੱਗਾ ਕਿ ਬੈਂਕ ਮੁਲਾਜ਼ਮ ਨੇ ਲਿਮਟ ਦੀ ਥਾਂ ਲੋਨ ਕਰ ਦਿੱਤਾ ਹੈ ਤੇ ਮੇਰੇ ਪੁੱਛਣ ਤੇ ਉਹ ਉੱਚ ਅਧਿਕਾਰੀਆਂ 'ਤੇ ਦੋਸ਼ ਲਾਉਣ ਲੱਗੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।