ਮਲੇਰਕੋਟਲਾ: ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਅੱਠ ਮਹੀਨਿਆਂ ਤੋਂ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਸਨ ਜਿਨ੍ਹਾਂ ਨੂੰ ਅੱਜ ਯਾਨੀ ਕਿ 16 ਨਵੰਬਰ ਨੂੰ ਪੰਜਾਬ ਸਰਕਾਰ ਨੇ ਖੋਲ੍ਹ ਦਿੱਤਾ ਹੈ। ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਕਾਲਜ ਅੱਜ ਤੋਂ ਸ਼ੁਰੂ ਹੋ ਗਏ ਹਨ। ਸਰਕਾਰ ਨੇ ਹਿਦਾਇਤ ਦਿੱਤੀ ਕਿ ਕਾਲਜ ਵਿੱਚ ਪੜਾਈ ਖ਼ਾਸ ਕਰ ਆਖ਼ਰੀ ਸਾਲ ਦੇ ਵਿਦਿਆਰਥੀ 50 ਫੀਸਦ ਘੱਟ ਸੰਖਿਆ ਵਿੱਚ ਆ ਕੇ ਕਰ ਸਕਣਗੇ। ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿੱਚ ਪਹਿਲੇ ਹੀ ਦਿਨ ਵਿਦਿਆਰਥੀ ਘੱਟ ਹੀ ਨਜ਼ਰ ਆਏ। ਇੱਥੇ ਵਿਦਿਆਰਥੀ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਅਤੇ ਮਾਸਕ ਦੀ ਵਰਤੋਂ ਕਰਦੇ ਹੋਏ ਬੈਠੇ ਹੋਏ ਹਨ ਅਤੇ ਪੜਾਈ ਕਰ ਰਹੇ ਹਨ।
ਪੰਜਾਬ 'ਚ ਅੱਜ ਖੁੱਲ੍ਹੇ ਕਾਲਜ, ਪਹਿਲੇ ਦਿਨ ਵਿਦਿਆਰਥੀ ਆਏ ਘੱਟ ਨਜ਼ਰ
ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿੱਚ ਪਹਿਲੇ ਹੀ ਦਿਨ ਵਿਦਿਆਰਥੀ ਘੱਟ ਹੀ ਨਜ਼ਰ ਆਏ। ਇੱਥੇ ਵਿਦਿਆਰਥੀ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਅਤੇ ਮਾਸਕ ਦੀ ਵਰਤੋਂ ਕਰਦੇ ਹੋਏ ਬੈਠੇ ਹੋਏ ਹਨ ਅਤੇ ਪੜਾਈ ਕਰ ਰਹੇ ਹਨ।
ਪ੍ਰੋਫੈਸਰ ਮੁਹੰਮਦ ਇਰਫਾਨ ਨੇ ਕਿਹਾ ਕਿ ਕਾਲਜ ਖੁੱਲਣ ਉੱਤੇ ਅੱਜ ਵਿਦਿਆਰਥੀ ਕਾਲਜ ਵਿੱਚ ਆਏ ਹਨ। ਬੇਸ਼ੱਕ ਵਿਦਿਆਰਥੀ ਘੱਟ ਹਨ ਪਰ ਵਿਦਿਆਰਥੀ ਦਿਲਚਸਪੀ ਨਾਲ ਪੜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅੱਜ ਵਿਦਿਆਰਥੀ ਕਾਲਜ ਆਏ ਹਨ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਗਿਆ ਹੈ ਕਿ ਆਨਲਾਈਨ ਪੜਾਈ ਤੇ ਆਫਲਾਈਨ ਵਿੱਚ ਕੀ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਆਫਲਾਈਨ ਪੜਾਈ ਹੀ ਸਭ ਤੋਂ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕਾਲਜ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਖੋਲੇ ਗਏ ਹਨ ਸਮਾਜਿਕ ਦੂਰੀ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।
ਵਿਦਿਆਰਥੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਕਾਲਜ ਆ ਕੇ ਬਹੁਤ ਹੀ ਵਧਿਆ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਘਰ ਬੈਠ ਕੇ ਪੜਾਈ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਹੋ ਰਹੀਆਂ ਸੀ ਕਦੇ ਨੈੱਟਵਰਕ ਚਲਾ ਜਾਂਦਾ ਸੀ ਕਦੇ ਫੋਨ ਦੀ ਬੈਟਰੀ ਡੈਡ ਹੋ ਜਾਂਦੀ ਸੀ ਅਜਿਹੀ ਕਈ ਹੋਰ ਵੀ ਮੁਸ਼ਕਲਾਂ ਹੋ ਰਹੀਆਂ ਸੀ ਪਰ ਅੱਜ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਮੁੜ ਤੋਂ ਕਾਲਜ ਆ ਕੇ ਪੜਾਈ ਕਰ ਰਹੇ ਹਨ।