ਮਲੇਰਕੋਟਲਾ: ਦਸੰਬਰ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ ਦੇ ਵਿੱਚ ਹੁਣ ਸਰਦੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਰਦੀ ਇਸ ਸਮੇਂ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਜਨਜੀਵਨ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਅਤੇ ਜੇਕਰ ਗੱਲ ਕਰੀਏ ਸੜਕੀ ਹਾਦਸਿਆਂ ਦੀ ਤਾਂ ਇਸ ਦੌਰਾਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ।
ਉੱਥੇ ਹੀ ਮਲੇਰਕੋਟਲਾ ਸ਼ਹਿਰ ਵਿੱਚ ਸਰਦੀ ਇੰਨੀ ਜ਼ਿਆਦਾ ਵਧ ਗਈ ਹੈ, ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਤੋਂ ਘੱਟ ਗਏ ਹਨ ਅਤੇ ਸੜਕਾਂ ਵੀ ਖਾਲੀ ਨਜ਼ਰ ਆ ਰਹੀਆਂ ਹਨ ਤੇ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਅੱਗ ਲਗਾ ਕੇ ਨਿੱਘ ਲੈਂਦੇ ਨਜ਼ਰ ਆ ਰਹੇ ਹਨ।
ਜੇਕਰ ਸਕੂਲੀ ਬੱਚਿਆਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਛੋਟੇ ਬੱਚਿਆਂ ਨੂੰ ਛੋਟ ਦੇ ਦਿੱਤੀ ਹੈ ਸਕੂਲ ਟਾਈਮ ਦਸ ਵਜੇ ਦਾ ਕਰ ਦਿੱਤਾ ਹੈ। ਉਥੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਇਸ ਸਮੇਂ ਜੋ ਸਰਦੀ ਪੈ ਰਹੀ ਹੈ ਉਹ ਆਪਣਾ ਜ਼ੋਰ ਦਿਖਾ ਰਹੀ ਹੈ, ਜਿਸ ਦਾ ਅਸਰ ਕੰਮਕਾਰ 'ਤੇ ਵੀ ਪੈ ਰਿਹਾ ਹੈ, ਜਿਸ ਕਰਕੇ ਉਨ੍ਹਾ ਦੇ ਗ੍ਰਾਹਕਾਂ ਦੇ ਵਿੱਚ ਕਮੀ ਆਈ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਸਵੇਰੇ ਆ ਕੇ ਗ੍ਰਾਹਕ ਨਾ ਹੋਣ ਕਰਕੇ ਇਸੇ ਤਰ੍ਹਾਂ ਘਰ ਵਾਪਸ ਚਲੇ ਜਾਂਦੇ ਹਨ।
ਇਹ ਵੀ ਪੜੋ: ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ