ਸੁਨਾਮ: ਮੁੱਖ ਮੰਤਰੀ ਭਗਵਾਨ ਮਾਨ ਨੇ ਸ਼ਹੀਦ-ਏ-ਆਜ਼ਮ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸੁਨਾਮ ਵਿਖੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਸਰਦਾਰ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ ਤੇ ਅੱਜ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਡਾ ਦੇਸ਼ ਅਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਤੇ ਜੇਕਰ ਇਸ ਧਰਤੀ ਦੇ ਲੋਕਾਂ ਨਾਲ ਕੋਈ ਪੰਗਾਂ ਲੈਂਦਾ ਹਾਂ ਤਾਂ ਇਹ ਉਸ ਦਾ ਜਵਾਬ ਵੀ ਦਿੰਦੇ ਹਨ।
ਸੀਐੱਮ ਨੇ ਵਿਰੋਧੀਆਂ ਉੱਤੇ ਸਾਧੇ ਨਿਸ਼ਾਨੇ:ਇਸ ਮੌਕੇ ਵਿਰੋਧੀਆਂ ਉੱਤੇ ਨਿਸ਼ਾਨਾਂ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੋਰਿਆਂ ਤੋਂ ਤਾਂ ਸਾਨੂੰ ਆਜ਼ਾਦੀ ਮਿਲ ਗਈ, ਪਰ ਸਾਡੇ ਲੋਕਾਂ ਤੋਂ ਅਜੇ ਸਾਨੂੰ ਆਜ਼ਾਦੀ ਨਹੀਂ ਮਿਲੀ ਹੈ। ਉਹਨਾਂ ਨੇ ਕਿਹਾ ਕਿ 15 ਅਗਸਤ ਵਾਲੀ ਆਜ਼ਾਦੀ ਅਜੇ ਘਰ-ਘਰ ਨਹੀਂ ਪਹੁੰਚੀ, ਉਸ ਲਈ ਸੰਘਰਸ਼ ਜਾਰੀ ਹੈ। ਮਾਨ ਨੇ ਕਿਹਾ ਕਿ ਆਜ਼ਾਦੀ ਸਿਰਫ਼ ਮਹਿਲਾ ਤਕ ਹੀ ਰਹਿ ਗਈ ਸੀ, ਪਰ ਹੁਣ ਥੋੜ੍ਹੀ-ਥੋੜ੍ਹੀ ਇਸ ਦੀ ਝਲਕ ਪੈਣ ਲੱਗ ਗਈ ਹੈ।
ਮੈਂ ਕਿਸੇ ਨੂੰ ਨਹੀਂ ਛੱਡਣਾ:ਸੀਐੱਮ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬੇਸ਼ੱਕ ਮੈਨੂੰ ਸਿਆਸਤ ਵਿੱਚ ਲਿਆਂਦਾ ਸੀ, ਪਰ ਅੱਜ ਉਸ ਖਿਲਾਫ ਪਰਚਾ ਦਰਜ ਹੋ ਗਿਆ ਹੈ, ਕਿਉਂਕਿ ਮੈਂ ਧੋਖਾਧੜੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਛੱਡਣਾ ਹੈ। ਉਹਨਾਂ ਨੇ ਕਿਹਾ ਕਿ ਮੈਂ ਅੱਜ ਉਸੇ ਵਚਨ ਉੱਤੇ ਖੜ੍ਹਾ ਹਾਂ ਜੋ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਬਣਾਉਣ ਵੇਲੇ ਲਏ ਸਨ, ਪਰ ਅੱਜ ਉਹ ਰਸਤਾ ਭਟਕ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਮੈਨੂੰ ਡਰਾਮੇ ਬਾਜ਼ ਦੱਸਿਆ, ਪਰ ਸ਼ਹੀਦਾਂ ਦੀ ਧਰਤੀ ਦੀ ਸਹੁੰ ਖਾ ਪਹਿਲਾਂ ਕਾਂਗਰਸ ਵਿੱਚ ਜਾਣਾ ਤੇ ਫਿਰ ਭਾਜਪਾ ਵਿੱਚ ਇਸ ਤੋਂ ਵੱਡਾ ਡਰਾਮੇ ਬਾਜ਼ ਕੌਣ ਹੈ।