ਪੰਜਾਬ

punjab

ETV Bharat / state

ਢੀਂਡਸਿਆਂ ਵੱਲੋਂ ਸੰਗਰੂਰ ਰੈਲੀ ਕਰਨ 'ਤੇ ਬੋਲੇ ਚੰਦੂਮਾਜਰਾ - ਅਕਾਲੀ ਦਲ

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਰੈਲੀ ਕਾਮਯਾਬ ਰਹੀ ਹੈ ਅਤੇ ਜੇਕਰ ਹੁਣ ਸੁਖਦੇਵ ਢੀਂਡਸਾ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਰੈਲੀ ਕਰਦਾ ਹੈ ਤਾਂ ਅਸੀਂ ਉਸ ਰੈਲੀ ਦਾ ਸਵਾਗਤ ਕਰਦੇ ਹਾਂ।

ਚੰਦੂਮਾਜਰਾ
ਚੰਦੂਮਾਜਰਾ

By

Published : Feb 7, 2020, 4:19 AM IST

ਸੰਗਰੂਰ: ਅਕਾਲੀ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਭਵਾਨੀਗੜ੍ਹ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਰੈਲੀ ਕਾਮਯਾਬ ਰਹੀ ਹੈ ਅਤੇ ਜੇਕਰ ਹੁਣ ਸੁਖਦੇਵ ਢੀਂਡਸਾ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਰੈਲੀ ਕਰਦਾ ਹੈ ਤਾਂ ਅਸੀਂ ਉਸ ਰੈਲੀ ਦਾ ਸਵਾਗਤ ਕਰਦੇ ਹਾਂ।

ਢੀਂਡਸਿਆਂ ਵੱਲੋਂ ਸੰਗਰੂਰ ਰੈਲੀ ਕਰਨ 'ਤੇ ਬੋਲੇ ਚੰਦੂਮਾਜਰਾ

ਇਸ ਦੇ ਨਾਲ ਜਦੋਂ ਉਨ੍ਹਾਂ ਤੋਂ ਇਸ ਬਾਬਤ ਪੱਛਿਆ ਗਿਆ ਕਿ ਢੀਂਡਸਾ ਕਹਿੰਦੇ ਹਨ ਕਿ ਉਨ੍ਹਾਂ ਨਾਲੋਂ ਵੱਡੀ ਰੈਲੀ ਕਰ ਕੇ ਵਿਖਾਉਣਗੇ, ਇਸ ਸਵਾਲ ਦੇ ਜਵਾਬ ਵਿੱਚ ਚੰਦੂਮਾਜਰਾ ਨੇ ਕਿਹਾ ਉਨ੍ਹਾਂ ਦੀ ਰੈਲੀ ਕਿੰਨੀ ਕਾਮਯਾਬ ਹੋਵੇਗੀ ਇਹ ਰੈਲੀ ਹੋਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਇਸ ਵਕਤ ਆਰਥਿਕ ਤੰਗੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਅਤੇ ਕਾਂਗਰਸੀ ਰੇਤਾ ਮਾਫੀਆ ਅਤੇ ਸ਼ਰਾਬ ਮਾਫੀਆ ਦੇ ਨਾਲ ਮਿਲ ਕੇ ਨੋਟ ਕਮਾਉਣ ਦੇ ਵਿੱਚ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੇ ਹਿੱਤਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।

ABOUT THE AUTHOR

...view details