ਮਾਲੇਰਕੋਟਲਾ:ਪੰਜਾਬ ਵਿੱਚ ਆਪ ਦੀ ਸਰਕਾਰ ਨੂੰ ਬਣਿਆ ਅਜੇ 50 ਦਿਨਾਂ ਤੋਂ ਉਪਰ ਦਾ ਸਮਾਂ ਹੋਇਆ ਹੈ, ਜਿੱਥੇ ਵਿਰੋਧੀਆਂ ਵੱਲੋ ਆਪ ਨੂੰ ਹਰ ਮੁੱਦੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਕਤਲ ਵਰਗੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।
ਸੋ ਤਾਜ਼ਾ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ 'ਤੇ ਸੀ.ਬੀ.ਆਈ (CBI) ਵੱਲੋਂ ਛਾਪਾ ਮਾਰਿਆ ਗਿਆ ਹੈ, ਜਿਸ ਦੌਰਾਨ ਸੀ.ਬੀ.ਆਈ (CBI) ਨੇ ਆਪ ਵਿਧਾਇਕ ਵਿਰੁੱਧ 40 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਧੋਖਾਧੜੀ ਦਾ ਮਾਮਲਾ ਦਰਜ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੀ.ਬੀ.ਆਈ (CBI) ਵੱਲੋਂ ਪੰਜਾਬ ਦੇ ਮਲੇਰਕੋਟਲਾ,ਲੁਧਿਆਣਾ ਸਮੇਤ ਹੋਰਨਾਂ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਸੀਬੀਆਈ (CBI) ਨੇ ਇੱਕ ਬੈਂਕ ਧੋਖਾਧੜੀ ਦੇ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਨਿਰਦੇਸ਼ਕਾਂ/ਗਾਰੰਟਰਾਂ/ਪ੍ਰਾਈਵੇਟ ਫਰਮਾਂ ਸਮੇਤ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਮੁਲਜ਼ਮਾਂ ਦੇ ਨਾਂ :----
1. ਮੈਸਰਜ਼ ਤਾਰਾ ਕਾਰਪੋਰੇਸ਼ਨ ਲਿਮਟਿਡ (ਬਦਲ ਕੇ ਮਲੌਧ ਐਗਰੋ ਲਿਮਟਿਡ) ਗੌਂਸਪੁਰਾ, ਤਹਿਸੀਲ- ਮਲੇਰਕੋਟਲਾ (ਪੰਜਾਬ) ਆਪਣੇ ਡਾਇਰੈਕਟਰਾਂ ਰਾਹੀਂ।
2. ਬਲਵੰਤ ਸਿੰਘ ਡਾਇਰੈਕਟਰ ਅਤੇ ਗਾਰੰਟਰ
3.ਜਸਵੰਤ ਸਿੰਘ ਡਾਇਰੈਕਟਰ ਅਤੇ ਗਾਰੰਟਰ
4. ਕੁਲਵੰਤ ਸਿੰਘ ਉਸ ਸਮੇਂ ਡਾਇਰੈਕਟਰ ਤੇ ਗਾਰੰਟਰ
5. ਤਜਿੰਦਰ ਸਿੰਘ ਉਸ ਸਮੇਂ ਡਾਇਰੈਕਟਰ ਅਤੇ ਗਾਰੰਟਰ
6. ਤਾਰਾ ਹੈਲਥ ਫੂਡਜ਼, ਲਿਮਟਿਡ, ਆਪਣੇ ਡਾਇਰੈਕਟਰਾਂ ਰਾਹੀਂ
7.ਅਣਜਾਣ ਜਨਤਕ ਸੇਵਕ/ਨਿੱਜੀ ਵਿਅਕਤੀ
ਵਿਦੇਸ਼ੀ ਕਰੰਸੀ ਬਰਾਮਦ:ਸੂਤਰਾਂ ਮੁਤਾਬਿਕ ਆਪ ਵਿਧਾਇਕ ਦੇ ਘਰ ਤੋਂ ਸੀਬੀਆਈ ਨੇ 16.57 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਸੀਬੀਆਈ ਨੇ ਆਪ ਵਿਧਾਇਕ ਦੇ ਘਰ ਤੋਂ ਕਈ ਬੈਂਕਾਂ ਤੇ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਸੋ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਆਪ ਵਿਧਾਇਕ ਦੇ ਘਰ ਤੋਂ ਖਾਲੀ ਚੈੱਕ ਵੀ ਜ਼ਬਤ ਕੀਤੇ:ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਆਪ ਵਿਧਾਇਕ ਦੇ ਘਰ ਤੋਂ ਛਾਪੇਮਾਰੀ ਦੌਰਾਨ 94 ਦਸਤਖਤ ਕੀਤੇ ਚੈੱਕ ਵੀ ਬਰਾਮਦ ਕੀਤੇ ਗਏ ਹਨ ਤੇ ਕੰਪਨੀਆਂ ਤੇ ਬੈਂਕਾਂ ਨਾਲ ਸਬੰਧਤ ਦਸਾਤਵੇਜ਼ ਵੀ ਜ਼ਬਤ ਕੀਤੇ ਗਏ ਹਨ।
ਭਾਜਪਾ ਨੇ ਆਪ 'ਤੇ ਸਾਧੇ ਨਿਸ਼ਾਨੇ
ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ 'ਤੇ CBI ਦੇ ਛਾਪੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ, ਜਿਸ ਤੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਨੇ ਟਵੀਟ ਕਰਦਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਬੈਂਕ ਧੋਖਾਧੜੀ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਆਪ ਜੋ ਇੱਕ ਕੱਟੜ ਇਮਾਨਦਾਰ ਪਾਰਟੀ ਹੋਣ ਦਾ ਢੌਂਗ ਕਰਦੀ ਸੀ, ਉਹ 40 ਕਰੋੜ ਦੇ ਬੈਂਕ ਫਰਾਡ ਵਿੱਚ ਸ਼ਾਮਲ ਦੱਸੇ ਜਾਂਦੇ ਹਨ। 'ਕੀ ਇਹ ਉਹ ਕ੍ਰਾਂਤੀ ਤੇ ਤਬਦੀਲੀ ਹੈ, ਜਿਸ ਬਾਰੇ ਭਗਵੰਤ ਮਾਨ ਜੀ ਗੱਲ ਕਰਦੇ ਹਨ' । 'ਆਪ' 'ਭ੍ਰਿਸ਼ਟਾਚਾਰੀਆਂ' ਅਤੇ 'ਦੰਗਾਕਾਰੀਆਂ' ਦੀ ਚਹੇਤੀ ਪਾਰਟੀ' ਰਹੀ ਹੈ।
ਇਹ ਵੀ ਪੜੋ:- ਮੁਹਾਲੀ ਅਦਾਲਤ ਵਲੋਂ ਤਜਿੰਦਰ ਬੱਗਾ ਖਿਲਾਫ਼ ਵਾਰੰਟ ਜਾਰੀ, ਅਦਾਲਤ 'ਚ ਪੇਸ਼ ਕਰਨ ਦੇ ਹੁਕਮ