ਚੰਡੀਗੜ੍ਹ:ਪੰਜਾਬ ਦੇ ਵਿਚ ਪਰਾਲੀ ਹਮੇਸ਼ਾ ਤੋਂ ਅਜਿਹਾ ਮੁੱਦਾ ਰਿਹਾ ਹੈ ਜਿਸਤੇ ਸਰਕਾਰਾਂ ਅਤੇ ਕਿਸਾਨ ਅਕਸਰ ਆਹਮੋ ਸਾਹਮਣੇ ਰਹੇ ਹਨ।ਹਰ ਵਾਰ ਪਰਾਲੀ ਨਾਲ ਨਜਿੱਠਣ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਪਰ ਪਰਾਲੀ ਸਾੜਨ ਦੇ ਮਾਮਲੇ ਕਦੇ ਵੀ ਘੱਟ ਨਹੀਂ ਹੋਏ। ਇਸ ਵਾਰ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਕਈ ਸਖ਼ਤ ਹਦਾਇਦਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ। ਪਰ ਸੂਬੇ ਵਿਚ ਕਿਧਰੇ ਵੀ ਪਰਾਲੀ ਦਾ ਧੂੰਆਂ ਘੱਟ ਨਹੀਂ ਹੋਇਆ। 'ਆਪ' ਸਰਕਾਰ ਦੇ ਨਾਲ ਵੀ ਕਿਸਾਨ ਗੁੱਥਮ ਗੁੱਥੀ ਹੁੰਦੇ ਵਿਖਾਈ ਦਿੱਤੇ। ਹਾਲਾਂਕਿ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਪੰਜਾਬ ਅੰਦਰ 30 ਤੋਂ 35 ਪ੍ਰਤੀਸ਼ਤ ਘੱਟ ਰਹੇ।ਪਰ ਜੇਕਰ ਗੁਆਂਢੀ ਸੂਬੇ ਹਰਿਆਣਾ ਦੇ ਨਾਲ ਇਸਦਾ ਮੁਕਾਬਲਾ ਕੀਤਾ ਜਾਵੇ ਤਾਂ ਹਰਿਆਣਾ ਨਾਲੋਂ ਪੰਜਾਬ ਵਿਚ ਪਰਾਲੀ ਸੜਨ ਦੇ ਮਾਮਲੇ ਕਾਫ਼ੀ ਜ਼ਿਆਦਾ ਸਨ।
Cases of stubble burning are less than last year, but Punjab remains at number one ਪੰਜਾਬ ਨੇ ਸਾੜੀ ਸਭ ਜ਼ਿਆਦਾ ਪਰਾਲੀ :ਇਸ ਸੀਜ਼ਨ ਵਿਚ ਪਰਾਲੀ ਸਾੜਨ ਦੇ ਕੇਸਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਰਾਲੀ ਸਾੜਨ ਦਾ ਸੀਜ਼ਨ 15 ਸਤੰਬਰ ਤੋਂ 30 ਨਵੰਬਰ ਤੱਕ ਚੱਲਿਆ। ਮੌਜੂਦਾ ਸੀਜ਼ਨ ਦੇ ਅੰਕੜਿਆਂ ਅਨੁਸਾਰ 21 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਵਿਚ 49,922 ਅਤੇ ਹਰਿਆਣਾ ਵਿਚ 3,661 ਮਾਮਲੇ ਦਰਜ ਕੀਤੇ ਗਏ। ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਹਰਿਆਣਾ ਨਾਲੋਂ ਪੰਜਾਬ ਵਿਚ ਕਾਫ਼ੀ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਜੇ ਹੋਰ ਸੂਬਿਆਂ ਦੇ ਅੰਕੜਿਆਂ ਉਤੇ ਰਤਾ ਝਾਤ ਮਾਰੀਏ ਤਾਂ ਯੂ.ਪੀ. ਵਿਚ 3,017 ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 10, ਮੱਧ ਪ੍ਰਦੇਸ਼ ਵਿਚ 11,737 ਅਤੇ ਰਾਜਸਥਾਨ ਵਿਚ 1,268 ਮਾਮਲੇ ਸਾਹਮਣੇ ਆਏ।
Cases of stubble burning are less than last year
ਹੋਰ ਰਾਜ ਵੀ ਸਾੜਦੇ ਹਨ ਪਰਾਲੀ : ਜੋ ਅੰਕੜੇ ਸਾਹਮਣੇ ਆਏ ਉਹਨਾਂ ਤੋਂ ਅਜਿਹਾ ਤਾਂ ਸਪੱਸ਼ਟ ਹੈ ਕਿ ਦੂਜੇ ਰਾਜਾਂ ਵਿਚ ਵੀ ਪਰਾਲੀ ਸਾੜੀ ਜਾਂਦੀ ਹੈ ਪਰ ਪੰਜਾਬ ਅਤੇ ਹਰਿਆਣਾ ਵਿਚ ਅਕਸਰ ਪਰਾਲੀ ਦੇ ਮੁੱਦੇ 'ਤੇ ਵਿਵਾਦ ਹੋਇਆ ਅਤੇ ਸਿਆਸੀ ਬਿਆਨਬਾਜ਼ੀ ਵੀ ਸਿਖਰਾਂ ਛੋਂਹਦੀ ਰਹੀ। 15 ਸਤੰਬਰ ਤੋਂ 23 ਨਵੰਬਰ ਦੇ ਜਾਰੀ ਹੋਏ ਅੰਕੜੇ ਦੱਸਦੇ ਹਨ ਕਿ ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ ਹਨ। ਦੂਜੇ ਨੰਬਰ ਤੇ ਮੱਧ ਪ੍ਰਦੇਸ, ਤੀਜੇ ਤੇ ਹਰਿਆਣਾ, ਚੌਥੇ ਤੇ ਯੂ.ਪੀ, ਪੰਜਵੇ ਤੇ ਰਾਜਸਥਾਨ ਅਤੇ ਛੇਵੇਂ 'ਤੇ ਦਿੱਲੀ ਆਉਂਦੇ ਹਨ। ਸਭ ਤੋਂ ਘੱਟ ਮਾਮਲੇ ਦਿੱਲੀ ਦੇ ਹਨ ਜਿਥੇ ਸਿਰਫ਼ 10 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਨੂੰ ਸਥਿਤੀ ਸਧਾਰਨ ਲਈ ਹੋਰ ਸੰਘਰਸ ਦੀ ਲੋੜ:ਹਰਿਆਣਾ ਅਤੇ ਪੰਜਾਬ ਵਿਚ ਪਰਾਲੀ ਸਾੜਨ ਦੇ ਕੇਸਾਂ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋਵਾਂ ਸੂਬਾ ਵਿਚ ਇਹ ਵੇਖਣਾ ਜ਼ਰੂਰੀ ਹੋਵੇਗਾ ਕਿ ਦੋਵਾਂ ਰਾਜਾਂ ਵਿਚ ਕਿੰਨੇ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ।ਪਿਛਲੇ ਸਾਲ 23 ਨਵੰਬਰ ਤੱਕ ਜੋ ਅੰਕੜੇ ਸਾਹਮਣੇ ਆਏ ਉੇਹਨਾਂ ਨੂੰ ਜੇ ਮੌਜੂਦਾ ਸੀਜ਼ਨ ਦੇ ਅੰਕੜਿਆਂ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੇ ਮਾਮਲੇ ਘੱਟ ਹੋਏ। ਪੰਜਾਬ ਵਿਚ ਤਾਂ ਪਿਛਲੇ ਸਾਲ ਨਾਲੋਂ 20, 000 ਘੱਟ ਕੇਸ ਦਰਜ ਕੀਤੇ ਗਏ ਪਰ ਪਰਾਲੀ ਸਾੜਨ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਪੰਜਾਬ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ ਅਜੇ ਵੀ ਇਸ ਮਸਲੇ ਨਾਲ ਨਜਿੱਠਣ ਲਈ ਸੰਘਰਸ਼ ਕਰਨਾ ਪਵੇਗਾ।
ਪਿਛਲੇ ਸਾਲ ਦੇ ਅੰਕੜੇ: ਹੁਣ ਇਕ ਝਾਤ ਜਰਾ ਪੰਜਾਬ ਵਿਚ ਪਿਛਲੇ ਸਾਲ ਦੇ ਅੰਕੜਿਆਂ ਤੇ ਮਾਰ ਲੈਣੇ ਆਂ ਕਿ ਪੰਜਾਬ ਵਿਚ ਪਿਛਲੇ ਸਾਲ 15 ਸਤੰਬਰ ਤੋਂ 30 ਨਵੰਬਰ ਤੱਕ ਕੀ ਸਥਿਤੀ ਸੀ ? ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਥੇ 2174 ਮਾਮਲੇ, ਬਰਨਾਲਾ ਜ਼ਿਲ੍ਹੇ 'ਚ 4326, ਬਠਿੰਡਾ 'ਚ 4481, ਫਰੀਦਕੋਟ 'ਚ 3953, ਫਤਿਹਗੜ ਸਾਹਿਬ 1724, ਫਾਜ਼ਿਲਕਾ 2389, ਫ਼ਿਰੋਜ਼ਪੁਰ 6289, ਗੁਰਦਾਸਪੁਰ 1396, ਹੁਸ਼ਿਆਰਪੁਰ 331, ਜਲੰਧਰ 2548, ਕਪੂਰਥਲਾ 1798, ਲੁਧਿਆਣਾ 5817, ਮਾਨਸਾ 3217, ਮੋਗਾ 6515, ਮੁਕਤਸਰ 4598, ਪਠਾਨਕੋਟ 6, ਪਟਿਆਲਾ 5426, ਰੂਪਨਗਰ 307, ਸੰਗਰੂਰ 9389, ਮੁਹਾਲੀ 148, ਐਸਬੀਐਸ ਨਗਰ 148, ਤਰਨਤਾਰਨ 4117 ਮਾਮਲੇ ਦਰਜ ਕੀਤੇ ਗਏ ਸਨ।
ਸੰਗਰੂਰ ਵਿੱਚ ਸੜੀ ਸਭ ਤੋਂ ਵੱਧ ਪਰਾਲੀ: ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਨੇ ਤਾਂ ਪਰਾਲੀ ਸਾੜਨ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਤਾਂ ਸੰਗਰੂਰ ਵਿਚ ਹੀ ਦਰਜ ਕੀਤੇ ਗਏ। ਹੁਣ ਤੱਕ ਇਕੱਲੇ ਸੰਗਰੂਰ ਵਿਚ 6 ਹਜ਼ਾਰ ਦੇ ਕਰੀਬ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਹਾਲਾਂਕਿ ਪਿਛਲੇ ਸਾਲ ਨਾਲੋਂ ਇਹ ਅੰਕੜਾ ਫਿਰ ਵੀ ਕੁਝ ਘੱਟ ਹੈ। ਪਰ ਪਰਾਲੀ ਸਾੜੇ ਜਾਣ ਦੇ ਮਸਲੇ ਦਾ ਹੱਲ ਕਿਧਰੇ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ:-Gujarat Election First Phase : ਸੌਰਾਸ਼ਟਰ ਤੇ ਦੱਖਣੀ ਗੁਜਰਾਤ 'ਚ ਵੋਟਿੰਗ, 'ਸਾਂਸਤ' 'ਚ ਭਾਜਪਾ