ਸੰਗਰੂਰ: ਮਸ਼ਹੂਰ ਕਮੇਡੀਅਨ ਕਲਾਕਾਰ ਗੁਰਚੇਤ ਚਿੱਤਰਕਾਰ ਵੱਲੋਂ ਪਾਈ ਗਈ ਫੇਸਬੁੱਕ ਪੋਸਟ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਫੇਸਬੁੱਕ ਪੋਸਟ ਪਾਉਂਣ ਤੋਂ ਬਾਅਦ ਕੁਝ ਲੋਕਾਂ ਨੇ ਉਹਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜੋ:ਕ੍ਰਿਤੀ ਸੈਨਨ ਨੇ ਆਪਣੀ ਪਿੱਠ 'ਤੇ ਬਿੱਲੀਆਂ ਨਾਲ ਕੀਤੀ ਕਸਰਤ, ਦੇਖੋ ਵੀਡੀਓ
ਦੱਸ ਦਈਏ ਕਿ ਦੇਸ਼ ਦੇ 75ਵੇਂ ਅਜ਼ਾਦੀ ਦਿਹੜੇ ਨੂੰ ਲੈਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਸੀਆਂ ਨੂੰ ਆਪਣੇ ਘਰ ‘ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਸੀ ਤੇ ਇਸ ਦੇ ਨਾਲ ਹੀ ਤਿਰੰਗੇ ਦੀ ਡੀਪੀ ਲਗਾਉਣ ਦੀ ਵੀ ਅਪੀਲ ਕੀਤੀ ਹੈ, ਪਰ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਫੇਸਬੁੱਕ ਉਪਰ ਇੱਕ ਪੋਸਟ ਪਾਈ ਹੈ, ਜਿਸ ਨਾਲ ਕੁਝ ਲੋਕਾਂ ਨੇ ਦਿਲਾਂ ਨੂੰ ਠੇਸ ਪਹੁੰਚੀ ਹੈ।
ਗੁਰਚੇਤ ਚਿੱਤਰਕਾਰ ’ਤੇ ਮਾਮਲਾ ਦਰਜ
ਦੇਸ਼ ਪ੍ਰੇਮੀ ਦਾ ਕਹਿਣਾ ਕਿ ਗੁਰਚੇਤ ਚਿੱਤਰਕਾਰ ਵੱਲੋਂ ਤਿਰੰਗੇ ਝੰਡੇ ਨੂੰ ਲੈਕੇ ਜੋ ਪੋਸਟ ਪਾਈ ਉਸ ਵਿੱਚ ਲਿਖਿਆ ਹੈ ਕਿ ਜੋ ਤਿਰੰਗਾ ਝੰਡਾ ਦੀ ਮੋਬਾਇਲ ‘ਤੇ ਫੋਟੋ ਲਗਾਏਗਾ ਉਹ ਤਾਲੀ ਥਾਲੀ ਵਾਲੀ ਗੈਂਗ ਵਿੱਚ ਗਿਣਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਨਾਲ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ। ਅਸੀਂ ਤਿਰੰਗਾ ਪ੍ਰਤੀ ਦੇਸ਼ ਪ੍ਰੇਮੀ ਹਾਂ ਅਤੇ ਇਸ ਕਾਰਨ ਅਸੀਂ ਸੰਗਰੂਰ ਸਿਟੀ ਥਾਣੇ ਵਿੱਚ ਪੰਜਾਬੀ ਕਾਲਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਗੁਰਚੇਤ ਚਿੱਤਰਕਾਰ ’ਤੇ ਮਾਮਲਾ ਦਰਜ ਇਸ ਸਬੰਧੀ ਐਸ ਐਚ ਓ ਰਮਨਦੀਪ ਸਿੰਘ ਨੇ ਕਿਹਾ ਸਾਡਾ ਕੋਲ ਸ਼ਹਿਰ ਦੇ ਲੋਕ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਇਸ ਦੀ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜੋ:ਵਾਈਸ ਚਾਂਸਲਰ ਅਤੇ ਸਿਹਤ ਮੰਤਰੀ ਵਿਵਾਦ ਵਿਚਾਲੇ ਸਿਹਤ ਮੰਤਰੀ ਨੇ ਖੇਡਿਆ ਪੱਤਾ !