ਪੰਜਾਬ

punjab

ETV Bharat / state

ਪੰਜਾਬ ਤੋਂ ਮੋਦੀ ਤੇ ਯੋਗੀ ਸਰਕਾਰ ਖਿਲਾਫ਼ ਮੁਸਲਿਮ ਭਾਈਚਾਰੇ ‘ਚ ਉੱਠੀ ਭਾਰੀ ਰੋਸ ਦੀ ਲਹਿਰ

ਪਿਛਲੇ ਦਿਨੀਂ ਯੂ ਪੀ ਦੇ ਮੌਲਾਨਾ ਕਾਸਿਮ ਸਿੱਦੀਕੀ (Maulana Siddiqui) ਦੀ ਗ੍ਰਿਫਤਾਰੀ (Arrest) ਨੂੰ ਲੈਕੇ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਵਿੱਚ ਕੇਂਦਰ ਦੀ ਮੋਦੀ ਅਤੇ ਯੋਗੀ ਸਰਕਾਰ ਦੇ ਖਿਲਾਫ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਵੱਲੋਂ ਕਾਸਿਮ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਪੰਜਾਬ ਤੋਂ ਮੋਦੀ ਤੇ ਯੋਗੀ ਸਰਕਾਰ ਖਿਲਾਫ਼ ਮੁਸਲਿਮ ਭਾਈਚਾਰੇ ਚ ਉੱਠੀ ਭਾਰੀ ਰੋਸ ਦੀ ਲਹਿਰ
ਪੰਜਾਬ ਤੋਂ ਮੋਦੀ ਤੇ ਯੋਗੀ ਸਰਕਾਰ ਖਿਲਾਫ਼ ਮੁਸਲਿਮ ਭਾਈਚਾਰੇ ਚ ਉੱਠੀ ਭਾਰੀ ਰੋਸ ਦੀ ਲਹਿਰ

By

Published : Oct 1, 2021, 7:57 PM IST

ਮਲੇਰਕੋਟਲਾ: ਮਲੇਰਕੋਟਲਾ ਵਿਖੇ ਜੁੰਮੇ ਦੀ ਨਮਾਜ਼ ਤੋਂ ਬਾਅਦ ਸਰਹੱਦੀ ਗੇਟ ਵਿਖੇ ਇੱਕ ਮੁਸਲਿਮ ਭਾਈਚਾਰੇ (Muslim community) ਵੱਲੋਂ ਬੇਹੱਦ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਇਕੱਠ ਦੇ ਵਿੱਚ ਜਿਥੇ ਮੁਫਤੀ ਆਜ਼ਮ ਪੰਜਾਬ ਜਨਾਬ ਇਰਤਕਾ ਉਲ ਹਸਨ ਪਹੁੰਚੇ ਉੱਥੇ ਹੀ ਪੰਜਾਬ ਦੇ ਨਾਮੀ ਤੇ ਵੱਡੇ ਇਸਲਾਮਿਕ ਸਕਾਲਰ ਵੀ ਪਹੁੰਚੇ।

ਇਸ ਮੌਕੇ ਵੱਡਾ ਮੁਸਲਿਮ ਭਾਈਚਾਰੇ ਦਾ ਇਕੱਠ ਜਿੱਥੇ ਵੇਖਣ ਨੂੰ ਮਿਲਿਆ ਉੱਥੇ ਹੀ ਪੈਂਤੀ ਮੁਸਲਿਮ ਮੁਸਲਿਮ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ। ਦੱਸ ਦਈਏ ਕਿ ਇਹ ਇਕ ਵੱਡਾ ਇਕੱਠ ਤੇ ਧਰਨਾ ਇਸ ਕਰਕੇ ਸੀ ਕਿਉਂਕਿ ਯੂਪੀ ਪੁਲਿਸ ਵੱਲੋਂ ਪਿਛਲੇ ਦਿਨੀਂ ਯੂ ਪੀ ਦੇ ਮੌਲਾਨਾ ਕਾਸਿਮ ਸਿੱਦੀਕੀ ਨੂੰ ਗੈਰਸੰਵਿਧਾਨਕ ਤਰੀਕੇ ਦੇ ਨਾਲ ਗ੍ਰਿਫਤਾਰ ਕਰਨ ਦਾ ਮਾਮਲਾ ਹੈ ਅਤੇ ਯੂਪੀ ਪੁਲਿਸ ਉਨ੍ਹਾਂ ਮੌਲਾਨਾ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਕਿਸੇ ਨੌਜਵਾਨ ਦਾ ਜਬਰੀ ਧਰਮ ਪਰਿਵਰਤਨ ਕਰਵਾ ਦਿੱਤਾ ਹੈ।

ਪੰਜਾਬ ਤੋਂ ਮੋਦੀ ਤੇ ਯੋਗੀ ਸਰਕਾਰ ਖਿਲਾਫ਼ ਮੁਸਲਿਮ ਭਾਈਚਾਰੇ ਚ ਉੱਠੀ ਭਾਰੀ ਰੋਸ ਦੀ ਲਹਿਰ

ਇਸ ਮਸਲੇ ਨੂੰ ਲੈਕੇ ਮੁਸਲਿਮ ਭਾਈਚਾਰੇ (Muslim community) ਦੇ ਲੋਕ ਬੇਹੱਦ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਖਾਸ ਕਰਕੇ ਪੰਜਾਬ ਤੋਂ ਇਕੱਠੇ ਹੋਏ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ (Muslim community) ਦੇ ਲੋਕਾਂ ਨੇ ਕਿਹਾ ਕਿ ਕਿਵੇਂ ਕੋਈ ਮੌਲਾਨਾ ਕਿਸੇ ਨੌਜਵਾਨ ਦਾ ਧਰਮ ਪਰਿਵਰਤਨ ਧੱਕੇ ਨਾ ਕਰਵਾ ਸਕਦਾ ਹੈ ਜਦੋਂ ਕੋਈ ਜ਼ਬਰਦਸਤੀ ਕਿਸੇ ਨੂੰ ਚਾਹ ਦਾ ਕੱਪ ਨਹੀਂ ਪਿਆ ਸਕਦਾ ਤਾਂ ਇਸ ਆਜ਼ਾਦ ਭਾਰਤ ਦੇ ਵਿੱਚ ਕਿਉਂ ਕਿਸੇ ਦਾ ਜਬਰੀ ਧਰਮ ਪਰਿਵਰਤਨ (Conversion) ਕਰਵਾ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇੰਨ੍ਹੇ ਵੱਡੇ ਇਸਲਾਮਿਕ ਸਕਾਲਰ ਹੋ ਚੁੱਕੇ ਹਨ ਮੌਲਾਨਾ ਤੇ ਉਨ੍ਹਾਂ ਨੂੰ ਬਿਨਾਂ ਜਾਂਚ ਤੋਂ ਅਫਸਰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਭੇਜਣਾ ਨਾਕਾਬਲੇ ਬਰਦਾਸ਼ਤ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਯੂ ਪੀ ਵਿੱਚ ਘੱਟ ਗਿਣਤੀਆਂ ਅਤੇ ਦੇਸ਼ ਭਰ ਦੇ ਵਿੱਚ ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਹੁੰਦੇ ਰਹਿੰਦੇ ਹਨ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮੌਲਾਨਾ ਨੂੰ ਰਿਹਾਅ ਨਾ ਕੀਤਾ ਤਾਂ ਇਹ ਪ੍ਰਦਰਸ਼ਨ ਹੋਰ ਅੱਗੇ ਵਧੇਗਾ। ਇਸ ਦੇ ਚਲਦਿਆਂ ਮਲੇਰਕੋਟਲਾ ਦੇ ਐਸਡੀਐਮ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਵਿੱਚ ਮੌਲਾਨਾ ਦੀ ਜਲਦ ਰਿਹਾਈ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਰਕਾਰ ਦੀ ਪੈਰਵੀ ਕਰਨਗੇ ਸੀਨੀਅਰ ਵਕੀਲ ਆਰਐਸ ਬੈਂਸ

ABOUT THE AUTHOR

...view details