ਸੰਗਰੂਰ: ਇੱਕ ਸਵਿੱਫਟ ਡਿਜ਼ਾਇਰ ਕਾਰ ਚੋਰੀ ਹੋਣ ਦਾ ਮਾਮਲਾ ਸੰਗਰੂਰ ਵਿੱਚ ਦੇਰ ਸ਼ਾਮ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਾਰ ਦਾ ਮਾਲਕ ਆਪਣੀ ਕਾਰ ਦੀ ਨੰਬਰ ਪਲੇਟ ਲੈਣ ਦੁਕਾਨ 'ਤੇ ਰੁਕਿਆ। ਉਸ ਦੀ ਬੇਟੀ ਅਤੇ ਪਤਨੀ ਕਾਰ ਵਿੱਚ ਹੀ ਮੌਜੂਦ ਸਨ ਤਾਂ ਇੱਕ ਨਕਾਬਪੋਸ਼ ਵਿਅਕਤੀ ਆਇਆ ਅਤੇ ਕਾਰ ਵਿੱਚ ਆ ਕੇ ਬੈਠ ਗਿਆ ਅਤੇ ਬੇਟੀ ਅਤੇ ਪਤਨੀ ਨੂੰ ਬਾਹਰ ਸੁੱਟ ਦਿੱਤਾ ਅਤੇ ਕਾਰ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਂ-ਧੀ ਨੂੰ ਗੱਡੀ ਤੋਂ ਬਾਹਰ ਸੁੱਟ ਕੇ ਚੋਰ ਕਾਰ ਲੈ ਕੇ ਹੋਇਆ ਫਰਾਰ
ਸੰਗਰੂਰ ਦੇ ਬਾਜ਼ਾਰ ਵਿੱਚ ਦਿਨ ਦਿਹਾੜੇ ਇੱਕ ਚੋਰ ਸਵਿਫਟ ਕਾਰ ਵਿੱਚ ਬੈਠੀ ਮਾਂ-ਧੀ ਨੂੰ ਗੱਡੀ ਤੋਂ ਬਾਹਰ ਸੁੱਟ ਕੇ ਗੱਡੀ ਲੈ ਕੇ ਫਰਾਰ ਹੋ ਗਿਆ ਹੈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਸਤਨਾਮ ਸਿੰਘ ਨਾਂਅ ਦਾ ਵਿਅਕਤੀ ਆਪਣੀ ਸਵਿਫਟ ਡਿਜ਼ਾਇਰ ਗੱਡੀ 'ਤੇ ਨੰਬਰ ਪਲੇਟ ਲਗਾਉਂਣ ਲਈ ਆਇਆ ਸੀ ਤੇ ਉਸ ਦੇ ਨਾਲ ਉਸ ਦੀ ਬੇਟੀ ਅਤੇ ਪਤਨੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਗੱਡੀ ਸਟਾਰਟ ਹੀ ਛੱਡ ਗਿਆ ਸੀ ਤਾਂ ਇੱਕ ਨਕਾਬਪੋਸ਼ ਵਿਅਕਤੀ ਉਨ੍ਹਾਂ ਦੀ ਗੱਡੀ ਲੈ ਕੇ ਫਰਾਰ ਹੋ ਗਿਆ ਹੈ। ਡੀਐਸਪੀ ਨੇ ਕਿਹਾ ਕਿ ਉਹ ਗੱਡੀ ਨੂੰ ਟਰੈਸ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਜੋ ਵੀ ਗੱਡੀ ਦੇ ਮਾਲਕ ਬਿਆਨ ਦਰਜ ਕਰਵਾਉਣਗੇ ਉਸ ਹਿਸਾਬ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਕੋਰੋਨਾ ਨੇ ਕੈਪਟਨ ਨੂੰ ਫਿਕਰਾਂ 'ਚ ਪਾਇਆ, ਦਿੱਤੇ ਟੈਸਟਿੰਗ ਵਧਾਉਣ ਦੇ ਹੁਕਮ