ਪੰਜਾਬ

punjab

ETV Bharat / state

ਕੈਪਟਨ ਸਰਕਾਰ ਸਿਰੇ ਦੀ ਨਖਿੱਧ ਸਰਕਾਰ: ਢੀਂਡਸਾ - parminder dhindsa

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਪਰਮਿੰਦਰ ਸਿੰਘ ਢੀਂਡਸਾ
ਪਰਮਿੰਦਰ ਸਿੰਘ ਢੀਂਡਸਾ

By

Published : Aug 7, 2020, 4:02 PM IST

ਸੰਗਰੂਰ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਲੜੇਗੀ ਅਤੇ ਉਨ੍ਹਾਂ ਦੀ ਪਾਰਟੀ ਦਾ ਮਕਸਦ ਸਰਕਾਰ ਬਣਾਉਣ ਦਾ ਨਹੀਂ ਪੰਜਾਬ ਦੀ ਤਰੱਕੀ ਕਰਨਾ ਹੈ।

ਸ਼ਹਿਰ ਪੁੱਜੇ ਢੀਂਡਸਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ 'ਤੇ ਪਹਿਲਾਂ ਹੀ ਕਾਰਵਾਈ ਹੋਈ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ।

ਕੈਪਟਨ ਸਰਕਾਰ ਸਿਰੇ ਦੀ ਨਖਿੱਧ ਸਰਕਾਰ

ਇਸ ਦੇ ਨਾਲ ਹੀ ਉਨ੍ਹਾਂ ਘੱਗਰ ਦਰਿਆ ਬਾਰੇ ਕਿਹਾ ਕਿ ਸਰਕਾਰ ਨੇ ਉਥੇ ਕੋਈ ਕੰਮ ਨਹੀਂ ਕੀਤਾ। ਉਥੇ ਜਿੰਨੇ ਪੈਸਿਆਂ ਦੀ ਗ੍ਰਾਂਟ ਆਈ ਸੀ ਉਹ ਸਾਰੀ ਬੀਡੀਪੀਓ ਦਫ਼ਤਰ ਵਿੱਚ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾ ਦਾ ਕੋਈ ਚੀਜ਼ ਨਹੀਂ ਹੈ, ਇਹ ਸਿਰੇ ਦੀ ਨਖਿੱਧ ਸਰਕਾਰ ਹੈ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਵਿੱਚ ਪੁਲਿਸ ਨੇ ਸਿੱਖਾਂ ਨਾਲ ਕੀਤੀ ਬਦਸਲੂਕੀ, ਵੀਡੀਓ ਵਾਇਰਲ

ABOUT THE AUTHOR

...view details