ਕੈਂਡਲ ਮਾਰਚ ਕੱਢਦਿਆਂ ਉਨ੍ਹਾਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਇਸ 'ਤੇ ਐਕਸ਼ਨ ਲੈਣਾ ਚਾਹੀਦਾ ਹੈ। ਹੁਣ ਰਾਜਨੀਤੀ ਤੋਂ ਪਰੇ ਹੋ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੀਦਾ ਹੈ।
ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਰੂਰ 'ਚ ਕੱਢਿਆ ਕੈਂਡਲ ਮਾਰਚ
ਸੰਗਰੂਰ: ਪੁਲਵਾਮਾ ਹਮਲੇ 'ਚ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਸੰਗਰੂਰ ਦੇ ਦਿੜ੍ਹਬਾ 'ਚ ਸੇਵਾਮੁਕਤ ਕੈਪਟਨ ਸੂਬੇਦਾਰ ਅਤੇ ਫੌਜੀਆਂ ਨੇ ਕੈਂਡਲ ਮਾਰਚ ਕੱਢਿਆ। ਇਸ ਦੌਰਾਨ ਸਭ ਨੇ ਦੋ ਮਿੰਟ ਦਾ ਮੌਨ ਧਾਰਿਆ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ।
ਸੰਗਰੂਰ 'ਚ ਕੱਢਿਆ ਕੈਂਡਲ ਮਾਰਚ
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਹੁਣ ਲੋੜ ਹੈ ਕਿ ਅੱਤਵਾਦ ਨੂੰ ਉਸਦੀ ਭਾਸ਼ਾ 'ਚ ਹੀ ਜਵਾਬ ਦਿੱਤਾ ਜਾਵੇ ਤਾਂ ਜੋ ਮੁੜ ਕੋਈ ਅਜੀਹੀ ਦਹਿਸ਼ਤਗਰਦੀ ਨਾ ਕਰ ਸਕੇ।