ਸੰਗਰੂਰ:ਕੋਰੋਨਾ (Corona) ਦੀ ਦੂਜੀ ਲਹਿਰ ਦੇਸ਼ ’ਚ ਤੇਜੀ ਨਾਲ ਫੈਲ ਰਹੀ ਹੈ ਜਿਸ ਦੇ ਚੱਲਦੇ ਸਰਕਾਰ ਨੇ ਸਖ਼ਤੀ ਕੀਤੀ ਹੋਈ ਹੈ ਉਥੇ ਹੀ ਜੇਕਰ ਪੰਜਾਬ ਸਰਕਾਰ (Government of Punjab) ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ (Government of Punjab) ਨੇ ਵੀ ਸਖ਼ਤੀ ਕੀਤੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪ੍ਰਸ਼ਾਸਨ ਸਖ਼ਤੀ ਨਾਲ ਪਲਾਣਾ ਕਰਵਾ ਰਿਹਾ ਹੈ ਤੇ ਲੋਕਾਂ ’ਤੇ ਪਰਚੇ ਕੀਤੇ ਜਾ ਰਹੇ ਹਨ। ਉਥੇ ਹੀ ਸੰਗਰੂਰ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਕੈਬਿਨੇਟ ਮੰਤਰੀ ਧਰਮਸੋਤ ਖੁਦ ਹੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ।
ਇਹ ਵੀ ਪੜੋ: Effect of lockdown: ਲੇਬਰ ਦੀ ਘਾਟ ਨਾਲ ਜੂਝ ਰਹੀ ਹੈ ਹੌਜਰੀ ਇੰਡਸਟਰੀ
ਦਰਾ ਅਸਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਸੰਗਰੂਰ ਦੇ ਇੱਕ ਸਰਕਾਰੀ ਆਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚਦੇ ਹਨ ਜਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਮੰਤਰੀਆਂ ਨਾਲ ਕੋਰੋਨਾ (Corona) ਮਹਾਂਮਾਰੀ ਨੂੰ ਲੈ ਕੇ ਵਿਸ਼ੇਸ਼ ਚਰਚਾ ਕਰਦੇ ਹਨ ਤੇ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਉਹ ਤੁਰੰਤ ਸੰਗਰੂਰ ਵਿੱਚ ਹੀ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਰੱਖੇ ਗਏ ਵਿਆਹ ਸਮਾਗਮ ਲਈ ਰਵਾਨਾ ਹੋ ਜਾਂਦੇ ਹਨ। ਜਿਥੇ 10 ਲੋਕਾਂ ਤੋਂ ਵਧੇਰੇ ਇਕੱਠ ਹੁੰਦਾ ਹੈ। ਤੇ ਮੰਤਰੀ ਜੀ ਖੁਦ ਹੀ ਕੋਰੋਨਾ (Corona) ਨਿਯਮਾਂ ਦੀ ਧੱਜੀਆਂ ਉਡਾਉਦੇ ਨਜ਼ਰ ਆਉਦੇ ਹਨ।