ਪੰਜਾਬ

punjab

ETV Bharat / state

ਘੱਗਰ ਦਾ ਕਹਿਰ ਜਾਰੀ, ਸੰਗਰੂਰ 'ਚ ਵਿਗੜੇ ਹਾਲਾਤ

ਘੱਗਰ 'ਚ ਪਾੜ ਪਏ ਨੂੰ ਲਗਭਗ 34 ਘੰਟੇ ਤੋਂ ਉੱਪਰ ਹੋ ਚੁੱਕੇ ਹਨ। ਫ਼ੌਜ ਅਤੇ ਐੱਨਡੀਆਰਐੱਫ਼ ਟੀਮਾਂ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਘੱਗਰ 'ਚ ਪਾੜ ਕਾਰਨ ਹੁਣ ਤੱਕ ਕਿਸਾਨਾਂ ਦੀ 3000 ਏਕੜ ਤੋਂ ਜਿਆਦਾ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕਿਸਾਨਾਂ ਨੇ ਇਨ੍ਹਾਂ ਹਲਾਤਾਂ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਠਹਰਾਇਆ ਹੈ।

ਫੋਟੋ

By

Published : Jul 20, 2019, 2:43 AM IST

Updated : Jul 20, 2019, 7:19 AM IST

ਸੰਗਰੂਰ: ਘੱਗਰ ਨਦੀ 'ਚ ਪਾੜ ਪਏ ਨੂੰ ਲਗਭਗ 34 ਘੰਟੇ ਤੋਂ ਉੱਪਰ ਹੋ ਚੁੱਕੇ ਹਨ ਅਤੇ ਤਾਜ਼ਾ ਹਾਲਾਤਾਂ ਦਾ ਵੇਰਵਾ ਦਿੱਤਾ ਜਾਵੇ ਤਾਂ ਹੁਣ ਤੱਕ ਕਿਸਾਨਾਂ ਦੀ 3000 ਏਕੜ ਤੋਂ ਜਿਆਦਾ ਦੀ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕਿਸਾਨ ਇਸ ਦਾ ਜਿੰਮੇਵਾਰ ਪ੍ਰਸ਼ਾਸਨ ਨੂੰ ਦੱਸ ਰਹੇ ਹਨ।

ਵੀਡੀਓ

ਇਸ ਦੌਰਾਨ ਸੂਬੇ ਦੇ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਹਲਾਤਾਂ ਜਾਇਜ਼ਾ ਲੈਣ ਪੁਜੇ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਹਲਾਤਾਂ ਉੱਤੇ ਕਾਬੂ ਪਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਦੇ ਆਦੇਸ਼ ਵੀ ਦੇ ਦਿਤੇ ਗਏ ਹਨ।

ਜਿਥੇ ਇੱਕ ਪਾਸੇ ਗੁਰਪ੍ਰੀਤ ਸਿੰਘ ਕਾਂਗੜ ਨੇ ਹਰ ਤਰ੍ਹਾਂ ਦੀ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ ਉਥੇ ਹੀ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਰੇ ਰਸਤੇ ਬਲਾਕ ਹੋ ਚੁੱਕੇ ਹਨ। ਜੇਕਰ ਪ੍ਰਸ਼ਾਸਨ ਸਮੇਂ ਰਹਿੰਦਿਆਂ ਹੀ ਥੈਲਿਆਂ ਦਾ ਪ੍ਰਬੰਧ ਕਰ ਦਿੰਦਾ ਤਾਂ ਉਸ ਨਾਲ ਪਾਣੀ ਦੇ ਬਹਾਅ ਨੂੰ ਰੋਕਿਆ ਜਾ ਸਕਦਾ ਸੀ ਪਰ ਹੁਣ ਪਾਣੀ ਬਹੁਤ ਅੱਗੇ ਆ ਚੁੱਕਿਆ ਹੈ। ਜਿਸ ਕਰਕੇ ਇਸ ਪਾਣੀ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਸਿਰਫ ਖ਼ਾਨਾਪੂਰਤੀ ਕਰਨ ਦੀ ਲਈ ਪੁੱਜਿਆ ਤੇ ਹੁਣ ਉਨ੍ਹਾਂ ਦਾ ਜੋ ਨੁਕਸਾਨ ਹੋ ਚੁੱਕਾ ਹੈ ਉਸ ਦੀ ਜਿੰਮੇਵਾਰੀ ਕੋਈ ਨਹੀਂ ਲੈ ਰਿਹਾ।

Last Updated : Jul 20, 2019, 7:19 AM IST

ABOUT THE AUTHOR

...view details