ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ ਦਾ ਸ਼ਿਕਾਰ ਹੋਏ 3 ਵਿਅਕਤੀ - online punjabi news
ਸੰਗਰੂਰ ਦੇ ਮੂਨਕ ਬਲਾਕ 'ਚ ਟਰਾਂਸਫਾਰਮਰ 'ਚ ਸਪਾਰਕਿੰਗ ਤੋਂ ਬਾਅਦ ਧਮਕਾ ਹੋ ਗਿਆ, ਜਿਸ ਨਾਲ 3 ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਦਕਿ 2 ਗੰਭੀਰ ਜਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਭੜਕੇ ਪਿੰਡ ਵਾਸੀਆਂ ਨੇ ਵਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜਮਕੇ ਨਾਹਰੇਬਾਜ਼ੀ ਕੀਤੀ।
ਫ਼ੋਟੋ
ਸੰਗਰੂਰ: ਕਈ ਵਾਰ ਸਰਕਾਰੀ ਅਣਗਹਿਲੀਆਂ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ ਅਜਿਹੀ ਹੀ ਇੱਕ ਘਟਨਾ ਸੰਗਰੂਰ ਦੇ ਮੂਨਕ ਬੱਸ ਸਟੈਂਡ 'ਤੇ ਵਾਪਰੀ। ਜਿੱਥੇ ਇੱਕ ਟਰਾਂਸਫਾਰਮਰ 'ਚ ਸਪਾਰਕਿੰਗ ਤੋਂ ਬਾਅਦ ਧਮਕਾ ਹੋ ਗਿਆ, ਜਿਸ ਨਾਲ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਦਕਿ 2 ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।