ਮਲੇਰਕੋਟਲਾ: ਮਾਰਚ 2018 ਵਿੱਚ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਮੁਬਾਸ਼ਰ ਬਿਲਾਲ ਉਰਫ਼ ਮੁਬਾਰਕ ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਵਿੱਚ ਬੰਦ ਸੀ। ਉਸ ਦੀ ਹੁਣ 14 ਜਨਵਰੀ ਦੀ ਵਾਪਸੀ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ, ਪੰਜਾਬ ਦੇ ਵਧੀਕ ਮੁੱਖ ਸਕੱਤਰ ਨੇ ਗ੍ਰਹਿ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਬਿਲਾਲ ਦੀ ਰਿਹਾਈ ਦਾ ਆਦੇਸ਼ ਦਿੱਤਾ ਹੈ।
ਭਾਰਤ ਦੀ ਜੇਲ੍ਹ 'ਚ ਬੰਦ ਪਾਕਿ ਨਾਗਰਿਕ ਬਿਲਾਲ ਦੀ ਹੋਵੇਗੀ ਵਤਨ ਵਾਪਸੀ, ਲੋਕਾਂ ਨੇ ਜਤਾਈ ਖੁਸ਼ੀ - ਬਿਲਾਲ ਦੀ ਰਿਹਾਈ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੇ ਗ੍ਰਹਿ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਬਿਲਾਲ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਹੁਣ ਬਿਲਾਲ ਦੀ 14 ਜਨਵਰੀ ਨੂੰ ਵਤਨ ਵਾਪਸੀ ਹੋਵੇਗੀ।
ਬਿਲਾਲ ਦੀ ਰਿਹਾਈ ਨੂੰ ਲੈ ਕੇ ਮਾਲੇਰਕੋਟਲਾ ਦੇ ਲੋਕਾਂ ਵਿੱਚ ਬੇਹੱਦ ਖੁਸ਼ੀ ਦੇਖੀ ਜਾ ਰਹੀ ਹੈ। ਬਿਲਾਲ ਦੀ ਰਿਹਾਈ ਦੇ ਲਈ ਮੁਬਾਰਕ ਰਿਲੀਜ਼ ਨਾਂ ਦੀ ਸੰਸਥਾ ਵੱਲੋਂ ਆਵਾਜ਼ ਚੁੱਕੀ ਗਈ ਸੀ। ਅਦਾਲਤ ਨੇ ਮੰਨਿਆ ਸੀ ਕਿ, ਬੱਚਾ ਗਲਤਫਹਿਮੀ ਵਿੱਚ ਭਾਰਤੀ ਸਰਹੱਦ ‘ਚ ਆਇਆ ਸੀ। ਬਿਲਾਲ ਜੋ ਕਿ ਸਰਹੱਦ 'ਤੇ ਬਿਨਾਂ ਪਾਸਪੋਰਟ ਦੇ ਭਾਰਤ ਵਿੱਚ ਦਾਖਲ ਹੋਇਆ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਘੁਸਪੈਠ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।
ਉਸ ਖ਼ਿਲਾਫ਼ 1 ਮਾਰਚ 2018 ਨੂੰ ਤਰਨ ਤਾਰਨ ਦੇ ਖੇਮਕਰਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਹੁਸ਼ਿਆਰਪੁਰ ਜੁਵੇਨਾਈਲ ਹੋਮ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਿਲਾਲ ਨੂੰ ਵਾਪਸ ਪਾਕਿਸਤਾਨ ਭੇਜਣ ਦੇ ਦਸਤਾਵੇਜ਼ ਪੂਰੇ ਹੋ ਗਏ ਹਨ ਅਤੇ ਇਸ ਨੂੰ ਅਗਲੇ ਹਫ਼ਤੇ ਪਾਕਿਸਤਾਨ ਭੇਜਿਆ ਜਾਵੇਗਾ।