ਪੰਜਾਬ

punjab

ETV Bharat / state

ਮੂਨਕ: ਘੱਗਰ ਦਰਿਆ ਲਈ ਬੀਬੀ ਭੱਠਲ ਨੇ 2 ਕਰੋੜ ਦੇ ਫੰਡ ਕਰਵਾਏ ਜਾਰੀ

ਘੱਗਰ ਦਰਿਆ ਲਈ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ 2 ਕਰੋੜ ਦੇ ਫੰਡ ਜਾਰੀ ਕਰਵਾਏ ਹਨ। ਜਿਹੜੇ ਇਸੇ ਹਫਤੇ ਪਹੁੰਚ ਜਾਣਗੇ।

ਓ ਐੱਸ ਡੀ ਰਵਿੰਦਰ ਸਿੰਘ ਟੁਰਨਾ
ਓ ਐੱਸ ਡੀ ਰਵਿੰਦਰ ਸਿੰਘ ਟੁਰਨਾ

By

Published : Jun 11, 2020, 8:08 PM IST

ਸੰਗਰੂਰ: ਲਹਿਰਾਗਾਗਾ ਹਲਕੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਹਰ ਸਾਲ ਬਰਸਾਤ ਦਿਨਾਂ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਲੱਖਾਂ ਰੁਪਏ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਹਨ। ਇਸੇ ਨੁਕਸਾਨ ਨੂੰ ਦੇਖਦੇ ਹੋਏ ਹੁਣ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਘੱਗਰ ਦਰਿਆ ਸਬੰਧੀ 2 ਕਰੋੜ ਦੇ ਫੰਡ ਜਾਰੀ ਕਰਵਾਏ ਹਨ।

ਓ ਐੱਸ ਡੀ ਰਵਿੰਦਰ ਸਿੰਘ ਟੁਰਨਾ

ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਓਐੱਸਡੀ ਰਵਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਘੱਗਰ ਦਰਿਆ 'ਤੇ ਸਿਰਫ ਡਰਾਮੇਬਾਜ਼ੀ ਕਰਨ ਆਉਂਦੀਆਂ ਹਨ। ਉਨ੍ਹਾਂ ਕਿਹਾ ਬੀਬੀ ਭੱਠਲ ਦਾ ਮਕਸਦ ਲੋਕਾਂ ਨੂੰ ਘੱਗਰ ਦਰਿਆ ਦੀ ਮਾਰ ਤੋਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਲਈ ਬੀਬੀ ਭੱਠਲ ਨੇ 2 ਕਰੋੜ ਦੇ ਫੰਡ ਰਿਲੀਜ਼ ਕਰਵਾ ਦਿੱਤੇ ਹਨ, ਜਿਹੜੇ ਇਸੇ ਹਫਤੇ ਪਹੁੰਚ ਜਾਣਗੇ।

ਇਹ ਵੀ ਪੜੋ: ਕੋਰੋਨਾ ਸੰਕਟ ਨੇ ਭਾਰਤ ਨੂੰ ਆਤਮ-ਨਿਰਭਰ ਬਨਣ ਦਾ ਮੌਕਾ ਦਿੱਤਾ: ਪੀਐਮ ਮੋਦੀ

ਇਸ ਦੇ ਨਾਲ ਹੀ ਰਵਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਹਲਕਾ ਲਹਿਰਾਗਾਗਾ ਦੀਆਂ 172 ਕਿਲੋਮੀਟਰ ਸੜਕਾਂ 16 ਕਰੋੜ ਦੀ ਲਾਗਤ ਨਾਲ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਓਐੱਸਡੀ ਰਵਿੰਦਰ ਸਿੰਘ ਟੁਰਨਾ ਨੇ ਸਥਾਨਕ ਮਾਰਕੀਟ ਕਮੇਟੀ ਵਿਖੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ।

ABOUT THE AUTHOR

...view details