ਪੰਜਾਬ

punjab

ETV Bharat / state

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਗਾਵੇਗੀ 6 ਰੋਜ਼ਾ ਪੱਕਾ ਮੋਰਚਾ - ਪਟਿਆਲਾ 'ਚ 6 ਰੋਜ਼ਾ ਪੱਕਾ ਮੋਰਚਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਟਿਆਲਾ 'ਚ 15 ਸੰਤਬਰ ਤੋਂ 20 ਸਤੰਬਰ 6 ਰੋਜ਼ਾ ਪੱਕਾ ਮੋਰਚਾ ਲਗਾਉਣ ਜਾ ਰਹੀ ਹੈ।

ਫ਼ੋਟੋ।
ਫ਼ੋਟੋ।

By

Published : Sep 11, 2020, 12:58 PM IST

ਲਹਿਰਾਗਾਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾ ਦੇ ਬਲਾਕ ਆਗੂਆਂ ਦੀ ਮੀਟਿੰਗ ਧੰਨਾ ਭਗਤ ਗੁਰਦੁਆਰਾ ਵਿਖੇ ਪ੍ਰਧਾਨ ਧਰਮਿੰਦਰ ਪਸੌਰ ਦੀ ਅਗਵਾਈ ਹੇਠ ਹੋਈ। ਭਾਰਤੀ ਕਿਸਾਨ ਯੂਨੀਅਨ ਪਟਿਆਲਾ 'ਚ 6 ਰੋਜ਼ਾ ਪੱਕਾ ਮੋਰਚਾ ਲਗਾਉਣ ਜਾ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੇ ਮੌਕੇ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਆਦੇ ਕੀਤੇ ਸਨ ਪਰ ਹੁਣ ਵਆਦਿਆਂ ਤੋਂ ਭੱਜ ਰਹੀ ਹੈ। ਕਿਸਾਨਾਂ ਸਿਰ ਚੜ੍ਹੇ ਕਰਜ਼ੇ ਖ਼ਤਮ ਕਰਨ ਦੀ ਗੱਲ ਬਿਲਕੁੱਲ ਭੁੱਲ ਚੁੱਕੀ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਕਰ ਰਹੀ। ਸਗੋਂ ਕਿਸਾਨਾਂ 'ਤੇ ਪਰਚੇ ਕਰਕੇ ਜੁਰਮਾਨੇ ਕੀਤੇ ਜਾਂਦੇ ਹਨ। ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀ ਜਾਂ ਬੇਰੁਜ਼ਗਾਰੀ ਭੱਤਾ ਦੇਵੇ। ਇਸ ਲਈ 15 ਸੰਤਬਰ ਤੋਂ 20 ਸਤੰਬਰ ਤੱਕ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਟਿਆਲਾ ਦੀ ਪੁੱਡਾ ਗਰਾਉਂਡ ਵਿਖੇ 6 ਰੋਜ਼ਾ ਪੱਕਾ ਮੋਰਚਾ ਲਾਇਆ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਹਨ ਉਨ੍ਹਾਂ ਦੇ ਵਿਰੋਧ 'ਚ ਬਾਦਲ ਪਿੰਡ ਵਿਖੇ ਵੀ 15 ਤੋਂ 20 ਸਤੰਬਰ ਤੱਕ 6 ਰੋਜ਼ਾ ਪੱਕਾ ਮੋਰਚਾ ਲਾਇਆ ਜਾਵੇਗਾ।

ABOUT THE AUTHOR

...view details