ਪੰਜਾਬ

punjab

ETV Bharat / state

'ਮੰਤਰੀ ਜੀ, ਜੇ ਲੋਕਾਂ ਦੇ ਕੰਮ ਨਹੀਂ ਕਰੋਂਗੇ ਤਾਂ ਕੋਠੀਆਂ ਐਵੇਂ ਹੀ ਘਿਰਣਗੀਆਂ' - vijay inder singla

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਨੇ ਸੰਗਰੂਰ ਦੇ ਡੀਸੀ ਨਾਲ ਘੱਗਰ ਦੇ ਮੁੱਦੇ ਨੂੰ ਲੈ ਕੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਪੰਜਾਬ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ।

ਭਗਵੰਤ ਮਾਨ
ਭਗਵੰਤ ਮਾਨ

By

Published : Jul 6, 2020, 5:20 PM IST

ਸੰਗਰੂਰ: ਹਲਕੇ ਤੋਂ ਸਾਂਸਦ ਭਗਵੰਤ ਮਾਨ ਨੇ ਸਥਾਨਕ ਜ਼ਿਲ੍ਹੇ ਵਿੱਚ ਨਵ ਨਿਯੁਕਤ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਉਨ੍ਹਾਂ ਨੇ ਡੀਸੀ ਨੂੰ ਜ਼ਿਲ੍ਹੇ ਦੀ ਮੁਸ਼ਕਲਾ ਬਾਰੇ ਜਾਣਕਾਰੀ ਦਿੱਤੀ।

ਜੇ ਲੋਕਾਂ ਦੇ ਕੰਮ ਨਹੀਂ ਕਰੋਂਗੇ ਤਾਂ ਕੋਠੀਆਂ ਐਵੇਂ ਹੀ ਘਿਰਣਗੀਆਂ'

ਭਗਵੰਤ ਮਾਨ ਨੇ ਡੀਸੀ ਨੂੰ ਦੱਸਿਆ ਕਿ ਮੀਂਹ ਦਾ ਮੌਸਮ ਆ ਚੁੱਕਿਆ ਹੈ ਅਤੇ ਹਰ ਵਾਰ ਮੀਂਹ ਨਾਲ ਘੱਗਰ ਦਰਿਆ ਨੇੜਲੇ ਇਲਾਕਿਆਂ ਵਿੱਚ ਤਬਾਹੀ ਮਚਾਉਂਦਾ ਹੈ। ਮਾਨ ਨੇ ਦੱਸਿਆ ਕਿ ਡੀਸੀ ਨੇ ਕਿਹਾ ਹੈ ਕਿ ਇਸ ਲਈ ਫੰਡ ਜਾਰੀ ਹੋ ਚੁੱਕਿਆ ਹੈ ਅਤੇ ਉਹ ਇਸ ਬਾਬਤ ਖ਼ੁਦ ਉੱਥੇ ਜਾ ਕੇ ਜਾਰੀ ਕੰਮਾਂ ਦਾ ਜਾਇਜ਼ਾ ਲੈਣਗੇ।

ਇਸ ਦੌਰਾਨ ਭਗਵੰਤ ਮਾਨ ਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਵਾਲੇ ਬੇਰੁਜ਼ਗਾਰ ਅਧਿਆਪਕਾਂ 'ਤੇ ਸਰਕਾਰ ਨੇ ਜੋ ਪਰਚੇ ਕੀਤੇ ਹਨ ਉਸ ਬਾਰੇ ਮਾਨ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਜੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕਰਦੇ ਤਾਂ ਲੋਕ ਤੁਹਾਡੀ ਕੋਠੀਆਂ ਇਸ ਤਰ੍ਹਾਂ ਹੀ ਘੇਰਦੇ ਰਹਿਣਗੇ।

ABOUT THE AUTHOR

...view details