ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨਵਾਂ ਅਕਾਲੀ ਦਲ ਬਣਨ 'ਤੇ ਆਪਣੇ ਅੰਦਾਜ਼ ਵਿੱਚ ਕਿਹਾ, ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਅਕਾਲੀ ਦਲ 1920 ਵਿੱਚ ਬਣਿਆ ਸੀ ਅਤੇ 2019 ਵਿੱਚ ਖ਼ਤਮ ਹੋ ਗਿਆ।
ਝਾੜੂ ਦੇ ਤੀਲੇ ਤਾਂ ਠੀਕ ਨੇ, ਤੱਕੜੀ ਦੀਆਂ ਰੱਸੀਆਂ ਵੇਖ ਲਓ: ਮਾਨ - bhagwant mann
ਸੰਗਰੂਰ ਪੁੱਜੇ ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਝਾੜੂ ਦੇ ਤੀਲੇ ਤਾਂ ਠੀਕ ਨੇ, ਤੱਕੜੀ ਦੀਆਂ ਰੱਸੀਆਂ ਵੇਖ ਲਓ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ 'ਤੇ ਉਨ੍ਹਾਂ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਝਾੜੂ ਦੇ ਤੀਲੇ ਤਾਂ ਸਹੀ ਸਲਾਮਤ ਹਨ, ਅਕਾਲੀ ਦਲ ਵਾਲੇ ਆਪਣੀ ਤੱਕੜੀ ਦੀਆਂ ਰੱਸੀਆਂ ਬਚਾ ਲੈਣ। ਇਸ ਤੋਂ ਇਲਾਵਾ ਮਾਨ ਨੇ ਕਿਹਾ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਅਕਾਲੀ ਦਲ 2019 ਵਿੱਚ ਖ਼ਤਮ ਹੋ ਗਿਆ, ਹੁਣ ਅਕਾਲੀ ਦਲ ਨੂੰ ਲੋਕ ਐਵੇਂ ਕਹਿਣਗੇ, ਇੱਕ ਅਕਾਲੀ ਦਲ ਹੁੰਦਾ ਸੀ।
ਮਾਨ ਨੇ ਪੰਜਾਬ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਪਹਿਲਾਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਵਿੱਚ ਤਰਜੀਹ ਦੇਵੇ ਬਾਅਦ ਵਿੱਚ ਦੂਜੇ ਸੂਬਿਆਂ ਵੱਲ ਧਿਆਨ ਮਾਰੇ। ਪੰਜਾਬ ਦੇ ਨੌਜਵਾਨ ਤਾਂ ਨੌਕਰੀ ਲਈ ਦੂਜੇ ਮੁਲਕਾਂ ਵੱਲ ਜਾ ਰਹੇ ਹਨ। ਇਸ ਗੱਲ ਬਾਰੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ। ਇਸ ਦੌਰਾਨ ਮਾਨ ਨੇ 2022 ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਇਸ ਬਾਬਤ ਰੋਡ ਮੈਪ ਤਿਆਰ ਹੈ।