ਸੰਗਰੂਰ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਲਗਾਤਾਰ ਪੰਜਾਬ ਵਿੱਚ ਬਿਜਲੀ ਦੇ ਵਧੇ ਰੇਟਾਂ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਬੀਤੇ ਦਿਨੀਂ ਪੰਜਾਬ ਵਿੱਚ ਬਿਜਲੀ ਦੇ ਰੇਟਾਂ ਵਿੱਚ ਹੋਏ ਇਜ਼ਾਫ਼ੇ ਤੋਂ ਬਾਅਦ ਸੰਗਰੂਰ ਤੋਂ 'ਆਪ' ਦੇ ਸੰਸਦ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਤੋਂ ਮਿਲਣ ਦਾ ਸਮਾਂ ਮੰਗਿਆ ਹੈ।
ਭਗਵੰਤ ਮਾਨ ਨੇ ਕੈਪਟਨ ਤੋਂ ਮੰਗਿਆ ਮਿਲਣ ਲਈ ਟਾਇਮ - aap
ਪੰਜਾਬ ਵਿੱਚ ਵਧੇ ਬਿਜਲੀ ਦੇ ਰੇਟਾਂ ਬਾਬਤ ਗੱਲ ਕਰਨ ਲਈ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਣ ਲਈ ਟਾਇਮ ਮੰਗਿਆ ਹੈ।
![ਭਗਵੰਤ ਮਾਨ ਨੇ ਕੈਪਟਨ ਤੋਂ ਮੰਗਿਆ ਮਿਲਣ ਲਈ ਟਾਇਮ](https://etvbharatimages.akamaized.net/etvbharat/prod-images/768-512-3405924-70-3405924-1559040956355.jpg)
ਭਗਵੰਤ ਮਾਨ ਨੇ ਟਵੀਟ ਕੀਤਾ, "ਮੈਂ ਕੁਝ ਸਮਾਂ ਪਹਿਲਾਂ ਕੈਪਟਨ ਸਾਬ੍ਹ ਨੂੰ ਇਹ ਦੱਸਣ ਲਈ ਇਸ ਨੰਬਰ 'ਤੇ 01722741758 ਫ਼ੋਨ ਕੀਤਾ ਕਿ ਪੰਜਾਬ ਦੀ ਜਨਤਾ ਬਿਜਲੀ ਦੇ ਰੇਟ ਵਧਣ ਤੋਂ ਬਹੁਤ ਨਾਰਾਜ਼ ਹੈ। ਕੈਪਟਨ ਸਾਬ੍ਹ ਨਾਲ ਫ਼ੋਨ 'ਤੇ ਗੱਲ ਨਹੀਂ ਹੋ ਸਕੀ। ਹੁਣ ਮੈਂ ਉਨ੍ਹਾਂ ਨਾਲ ਮਿਲਣ ਦਾ ਟਾਇਮ ਮੰਗਿਆ ਹੈ। ਮੈਨੂੰ ਉਮੀਦ ਹੈ ਕਿ ਛੇਤੀ ਹੀ ਉਹ ਮਿਲਣ ਦਾ ਟਾਇਮ ਦਾ ਦੇਣਗੇ।"
ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਪੰਜਾਬ ਵਿੱਚ ਬਿਜਲੀ ਦੇ ਰੇਟਾਂ ਵਿੱਚ 2.14 ਫ਼ੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਹ ਵਧੀਆਂ ਹੋਈਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਜਾਣਗੀਆਂ। ਇਸ ਵਧੇ ਹੋਏ ਰੇਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਜੋ ਮਿਲ ਕੇ ਇਸ ਬਾਬਤ ਚਰਚਾ ਕੀਤੀ ਜਾ ਸਕੀ।