ਭਗਵੰਤ ਮਾਨ ਨੇ ਸੰਗਰੂਰ ਤੋਂ ਭਰੇ ਨਾਮਜ਼ਦਗੀ ਪੱਤਰ
ਭਗਵੰਤ ਮਾਨ ਨੇ ਭਰੇ ਨਾਮਜ਼ਦਗੀ ਕਾਗਜ। ਉਨ੍ਹਾਂ ਨਾਲ ਹਰਪਾਲ ਚੀਮਾ, ਅਮਨ ਅਰੋੜਾ, ਮੀਤ ਹੇਅਰ ਵੀ ਰਹੇ ਮੌਜੂਦ।
ਭਗਵੰਤ ਮਾਨ
ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਮਾਤਾ ਨਾਲ ਜਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਭਗਵੰਤ ਮਾਨ ਇਹ ਵੀ ਦਾਅਵਾ ਕੀਤਾ ਕਿ ਉਹ ਇਸ ਵਾਰ ਵੀ ਪਹਿਲੀ ਵਾਰ ਦੀ ਤਰ੍ਹਾਂ ਵੱਡੇ ਫ਼ੈਸਲੇ 'ਤੇ ਜਿੱਤ ਹਾਸਲ ਕਰਨਗੇ।
ਉਨ੍ਹਾਂ ਨੇ ਆਪਣੀ ਸੰਪਤੀ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਦੀ ਸੰਪਤੀ ਹਰ ਸਾਲ ਘੱਟੀ ਹੀ ਹੈ ਵਧੀ ਨਹੀਂ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੀ ਜਮੀਨ ਇਕ ਜਗ੍ਹਾ ਵਧੀ ਹੈ। ਉਹ ਉਸ ਦੇ ਪਿਤਾ ਦੀ ਜਮੀਨ ਮੇਰੇ ਨਾਮ ਹੋਈ ਸੀ। ਸੰਪਤੀ ਨੂੰ ਲੈ ਕੇ ਉਨ੍ਹਾਂ 'ਤੇ ਬਿਲਕੁਲ ਝੂਠੇ ਦੋਸ਼ ਲਗਾਏ ਜਾ ਰਹੇ ਸਨ।