ਸੰਗਰੂਰ: ਵੀਰਵਾਰ ਨੂੰ ਸੰਗਰੂਰ ਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਨੇ ਸੰਗਰੂਰ ਐਸਐਸਪੀ ਨੂੰ ਮੰਗ ਪੱਤਰ ਦਿੱਤਾ, ਜਿਸ ਵਿੱਚ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕਣ ਦੀ ਮੰਗ ਰੱਖੀ ਗਈ ਹੈ।
ਰਣਦੀਪ ਦਿਓਲ ਨੇ ਦੱਸਿਆ ਕਿ ਉਮਰ ਖਾਲਿਦ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੈ, ਜਿਸ ਦੇ ਚੱਲਦੇ ਹੁਣ ਉਹ ਪੰਜਾਬ ਦੇ ਵਿੱਚ ਵੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਮਰ ਖਾਲਿਦ ਜੇਐੱਨਯੂ ਦਾ ਸਾਬਕਾ ਵਿਦਿਆਰਥੀ ਹੈ ਅਤੇ 3 ਜਨਵਾਰੀ ਨੂੰ ਉਹ ਮਲੇਰਕੋਟਲਾ ਦੇ ਵਿੱਚ ਆਪਣਾ ਭਾਸ਼ਣ ਦੇਣ ਆ ਰਿਹਾ ਹੈ।