ਸੰਗਰੂਰ:ਮਲੇਰਕੋਟਲਾ ਸ਼ਹਿਰ ਭਾਵੇਂ ਕਿ ਜ਼ਿਲ੍ਹਾ ਬਣਾ ਦਿੱਤਾ ਗਿਆ ਪਰ ਦਿਨ ਪ੍ਰਤੀ ਦਿਨ ਇੱਥੇ ਚੋਰੀ ਤੇ ਲੁੱਟ ਵਰਗੀਆਂ ਘਟਨਾਵਾਂ ਦੇ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਜੇਕਰ ਤਾਜ਼ਾ ਹੋਈ ਘਟਨਾ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਦੇ ਜਰਗ ਚੌਂਕ ਨੇੜੇ ਲੱਗੇ ਇੱਕ ਨਿੱਜੀ ਬੈਂਕ ATM ਵਿੱਚ ਇੱਕ ਆਰੋਪੀ ਵੱਲੋਂ ਤੋੜ ਭੰਨ ਕਰਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।
ਦੱਸ ਦਈਏ ਕਿ ਸਵੇਰੇ ਤਿੰਨ ਵਜੇ ਇੱਕ ਆਰੋਪੀ ATM ਵਿੱਚ ਕਈ ਔਜ਼ਾਰਾਂ ਦੇ ਨਾਲ ਦਾਖਿਲ ਹੋਇਆ ਅਤੇ ਤੋੜਨ ਲੱਗਿਆ। ਜਿਸ ਦੀ ਆਵਾਜ਼ ਨੇੜੇ ਹੀ ਘਰ ਦੇ ਵਿੱਚ ਪਏ ਇੱਕ ਨੌਜਵਾਨ ਨੂੰ ਸੁਣ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਹੋਰ ਗੁਆਂਢੀਆਂ ਨੂੰ ਇਕੱਠਾ ਕੀਤਾ ਅਤੇ ਇਕੱਠੇ ਹੋ ਕੇ ਆਰੋਪੀ ਨੂੰ ਦਬੋਚ ਲਿਆ ਗਿਆ।