ਲਹਿਰਾਗਾਗਾ:ਮੂਣਕ ਵਿਖੇ ਇਕ ਵਿਅਕਤੀ ਵੱਲੋਂ ਵਪਾਰਕ ਕੰਪਲੈਕਸ (Accidents during construction of complex) ਉਸਾਰਨ ਸਮੇਂ ਵਰਤੀ ਗਈ ਸੁਰੱਖਿਆ ਅਣਗਿਹਲੀ ਕਰਕੇ ਉਸਾਰੀ ਸਮੇਂ ਹੀ ਲੈਂਟਰ ਡਿੱਗਣ ਕਰਕੇ ਮਾਰੇ ਗਏ ਮਜ਼ਦੂਰ ਸਮੇਤ ਜ਼ਖ਼ਮੀਆਂ ਦੇ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਨਾ ਦੇਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਮੰਗਾਂ ਨੂੰ ਲੈਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ (Punjab Khet Mazdoor Union) ਵੱਲੋਂ ਮੂਣਕ ਤਹਿਸੀਲ ਅੱਗੇ ਚਲਦਾ ਧਰਨਾ ਦਿੱਤਾ ਗਿਆ।
ਵਿਧਾਇਕ ਦਾ ਘਿਰਾਓ:ਪ੍ਰਦਰਸ਼ਨਕਾਰੀਆਂ ਨੇ 'ਆਪ' ਵਿਧਾਇਕ ਐਡਵੋਕੇਟ ਬਰਿੰਦਰ ਗੋਇਲ(MLA Barinder Goyals residence surrounded) ਦੀ ਲਹਿਰਾਗਾਗਾ ਰਿਹਾਇਸ਼ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕਰਨ ਉਪਰੰਤ ਉਹਨਾਂ ਦੇ ਦਫ਼ਤਰ ਅੱਗੇ ਪੱਕੇ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ (Punjab Khet Mazdoor Union) ਦੇ ਆਗੂਆਂ ਨੇ ਕਿਹਾ ਕਿ ਸਾਬਕਾ ਪੁਲਿਸ ਅਧਿਕਾਰੀ ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਵਾਪਰੇ ਹਾਦਸੇ ਕਾਰਨ ਪਿੰਡ ਢੀਂਡਸਾ ਦੇ ਨੌਜਵਾਨ ਮਜ਼ਦੂਰ ਗੁਰਪ੍ਰੀਤ ਸਿੰਘ ਦੀ ਲਾਸ਼ ਪੂਰੇ ਇੱਕ ਹਫ਼ਤੇ ਤੋਂ ਸਰਕਾਰੀ ਹਸਪਤਾਲ ਮੂਣਕ ਵਿਖੇ ਰੁਲ ਰਹੀ ਹੈ ਅਤੇ ਗੰਭੀਰ ਹੋਏ ਜ਼ਖ਼ਮੀ ਪ੍ਰਾਈਵੇਟ ਹਸਪਤਾਲਾਂ 'ਚ ਕਰਜ਼ੇ ਚੁੱਕ ਕੇ ਇਲਾਜ ਕਰਾਉਣ ਲਈ ਮਜਬੂਰ ਹੋ ਰਹੇ ਹਨ ।