ਪੰਜਾਬ

punjab

ETV Bharat / state

ਮਲੇਰਕੋਟਲਾ 'ਚ ਮਨਾਈ ਗਈ ਧੀਆਂ ਦੀ ਲੋਹੜੀ - malerkotla news

ਮਲੇਰਕੋਟਲਾ 'ਚ ਇਸ ਸਾਲ ਵੀ ਗਿਆਰਾਂ ਜ਼ਰੂਰਤਮੰਦ ਕੁੜੀਆਂ ਦੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ ਹੈ। ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕੀਤਾ ਗਿਆ।

ਮਲੇਰਕੋਟਲਾ 'ਚ ਮਨਾਈ ਗਈ ਧੀਆਂ ਦੀ ਲੋਹੜੀ
ਮਲੇਰਕੋਟਲਾ 'ਚ ਮਨਾਈ ਗਈ ਧੀਆਂ ਦੀ ਲੋਹੜੀ

By

Published : Jan 13, 2020, 5:17 PM IST

ਮਲੇਰਕੋਟਲਾ: ਪੂਰੇ ਦੇਸ਼ ਵਿਦੇਸ਼ 'ਚ ਸੋਮਵਾਰ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦਿਨ ਵੱਡੇ-ਵੱਡੇ ਸਮਾਗਮ ਤੇ ਪਾਰਟੀਆਂ ਹੋਟਲਾਂ ਵਿੱਚ ਇਸ ਦਿਨ ਕੀਤੀਆਂ ਜਾਂਦੀਆਂ ਹਨ। ਜੇ ਗੱਲ ਕਰੀਏ ਸ਼ਹਿਰ ਮਲੇਰਕੋਟਲਾ ਦੀ ਤਾਂ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਿਆਰਾਂ ਜ਼ਰੂਰਤਮੰਦ ਕੁੜੀਆਂ ਦੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ ਹੈ। ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕੀਤਾ ਗਿਆ।

ਮਲੇਰਕੋਟਲਾ 'ਚ ਮਨਾਈ ਗਈ ਧੀਆਂ ਦੀ ਲੋਹੜੀ

ਸਮਾਗਮ ਵਿੱਚ ਜਿੱਥੇ ਝੁੱਗੀ ਝੋਪੜੀਆਂ ਵਾਲਿਆਂ ਦੀਆਂ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਏਗੀ, ਉੱਥੇ ਹੋਰ ਵੀ ਸ਼ਹਿਰ ਦੇ ਲੋਕਾਂ ਦੀਆਂ ਬੱਚੀਆਂ ਸਦੀਆਂ ਗਈਆਂ, ਜਿਨ੍ਹਾਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਮੰਤਰੀ ਨੁਸਰਤ ਇਕਰਾਮ ਖ਼ਾਨ ਬੱਗਾ ਅਤੇ ਮਲੇਰਕੋਟਲਾ ਦੇ ਡੀਐੱਸਪੀ ਸੁਮਿਤ ਸੂਦ ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਲੋਹੜੀ ਦਾ ਜਿੱਥੇ ਸਾਮਾਨ ਵੰਡਿਆ ਉੱਥੇ ਕਈ ਤੋਹਫੇ ਵੀ ਵੰਡੇ ਗਏ।

ਦੱਸਣਯੋਗ ਹੈ ਕਿ ਇਹ 11ਵਾਂ ਸਮਾਗਮ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਕਰਾਇਆ ਗਿਆ ਹੈ ਜਦੋਂ ਇਲਾਕੇ ਦੇ ਗਰੀਬ ਤੇ ਝੁੱਗੀ ਝੋਪੜੀ ਵਾਲਿਆਂ ਦੀਆਂ ਨਵ ਜੰਮੀਆਂ ਬੱਚੀਆਂ ਨੂੰ ਸੱਦਿਆ ਜਾਂਦਾ ਅਤੇ ਕੀਮਤੀ ਉਪਹਾਰ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੇ ਜਾਂਦੇ ਹਨ।

ABOUT THE AUTHOR

...view details