ਮਲੇਰਕੋਟਲਾ:ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ਼ ਲੜਾਈ ਲੜਦਿਆਂ ਕਿਸਾਨਾਂ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਇਸਦੇ ਚੱਲਦੇ ਹੀ ਕਿਸਾਨਾਂ ਵਲੋਂ ਕਾਨੂੰਨ ਰੱਦ ਕਰਵਾਉਣ ਦੇ ਲਈ ਲਗਾਤਾਰ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ ਇਸਦੇ ਚੱਲਦੇ ਹੀ ਭਲਕੇ ਦੇਸ਼ ਚ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇਸੇ ਰੋਸ ਵਜੋਂ ਭਲਕੇ ਕਿਸਾਨ ਤੇ ਲੋਕ ਘਰਾਂ ਦੀਆਂ ਛੱਤਾਂ ਤੇ ਆਪਣੇ ਵਾਹਨਾਂ ਅਤੇ ਦੁਕਾਨਾਂ ਤੇ ਕਾਲੇ ਝੰਡੇ ਲਹਿਰਾਉਣਗੇ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਜਤਾਇਆ ਜਾਵੇ ਕਿ ਆਵਾਮ ਚ ਕੇਂਦਰ ਸਰਕਾਰ ਦੇ ਖਿਲਾਫ਼ ਕਾਨੂੰਨਾਂ ਲੈਕੇ ਰੋਸ ਹੈ।ਇਸਦੇ ਚੱਲਦੇ ਹੀ ਕਿਸਾਨਾਂ ਦੇ ਸੰਘਰਸ਼ ਦੀ ਹਰ ਵਰਗ ਹਮਾਇਤ ਵੀ ਕਰ ਰਿਹਾ ਹੈ।ਮਲੇਰਕੋਟਲਾ ਚ ਗੁਰੂ ਘਰ ਦੇ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਾਲੇ ਝੰਡੇ ,ਪੱਟੀਆਂ ਤੇ ਹੋਰ ਸਮਾਨ ਤਿਆਰ ਕੀਤਾ ਗਿਆ ਤਾਂ ਜੋ ਪਿੰਡ ਦੇ ਲੋਕਾਂ ਨੂੰ ਸਾਰਾ ਸਮਾਨ ਵੰਡਿਆ ਜਾ ਸਕੇ ਤੇ ਲੋਕ ਆਪਣੇ ਵਾਹਨਾਂ ਤੇ ਘਰਾਂ ਤੇ ਆਪਣੇ ਮੱਥੇ ਤੇ ਕਾਲੇ ਪੱਟੀਆਂ ਬੰਨ ਸਕਣ ਤਾਂ ਜੋ ਕੇਂਦਰ ਖਿਲਾਫ ਰੋਸ ਜਤਾਇਆ ਜਾ ਸਕੇ।