ਸੰਗਰੂਰ: ਪੰਜਾਬ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨਿੱਤ ਨਵੇਂ ਬਿਆਨਾਂ ਨੂੰ ਲੈ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਲਹਿਰਾਗਾਗਾ ਦੇ ਪਿੰਡ ਰੱਤਾਖੇੜਾ ਦੇ ਵਿੱਚ Amritpal Singh in Rattakhera village of Lehragaga ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ Amritpal Singh President of Waris Punjab Sangathan ਨੇ ਕਿਹਾ ਕਿ ਜਿਨ੍ਹਾਂ ਉਪਰ ਬੰਬ ਧਮਾਕਿਆਂ ਦੀ ਕਾਰਵਾਈ ਹੋਈ ਹੋਵੇ, ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਹੋਵੇ, ਉਨ੍ਹਾਂ ਨੂੰ ਪੰਜਾਬ ਦੇ ਸੁਨਾਮ ਵਿਚ ਸਿਰਸਾ ਦਾ ਕੋਈ ਡੇਰਾ ਨਹੀਂ ਬਣਨ ਦੇਵਾਂਗੇ।
ਪੰਜਾਬ 'ਚ ਕੋਈ ਵੀ ਡੇਰਾ ਨਹੀਂ ਬਣਨ ਦੇਵਾਂਗੇ, ਅੰਮ੍ਰਿਤਪਾਲ ਸਿੰਘ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਕਿਹਾ ਜੇਕਰ ਸਨਾਮ ਵਿੱਚ ਗੁਰੂ ਦੀ ਬੇਅਦਬੀ ਕਰਨ ਵਾਲੇ ਲੋਕ ਪੰਜਾਬ ਦੇ ਵਿੱਚ ਡੇਰਾ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਸਮੂਹ ਸੰਗਤਾਂ ਸਿੱਖ ਸੰਗਤਾਂ ਵਿਰੋਧ ਕਰਨਗੀਆਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਸ਼ੇ ਛੱਡ ਕੇ ਗੁਰੂ ਵਾਲੇ ਬਣਨ ਅਤੇ ਸੰਗਤ ਬਦਲਣੀ ਅਤੇ ਸਮਾਜ ਨੂੰ ਬਦਲਣਾ ਪਵੇਗਾ।
ਪੰਜਾਬ ਦੇ ਪਾਣੀਆਂ ਤੇ ਬੋਲਦੇ ਹੋਏ ਅੰਮ੍ਰਿਤਪਾਲ ਨੇ ਕਿਹਾ ਕਿ ਪਾਣੀ ਸਾਨੂੰ ਵੀ ਚਾਹੀਦਾ ਹੈ ਇਸ ਲਈ ਇਸ ਗੰਗਾ ਦਾ ਪਾਣੀ ਮੰਗਦੇ ਹਨ ਤਾਂ ਕਿ ਹਰਿਆਣਾ ਨੂੰ ਵੀ ਪਾਣੀ ਮਿਲ ਜਾਵੇ ਅਤੇ ਪੰਜਾਬ ਨੂੰ ਪਾਣੀ ਮਿਲ ਜਾਵੇ। ਸੁਨਾਮ ਵਿੱਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਨਾਮ ਚਰਚਾ ਘਰ ਨੂੰ ਡੇਰੇ ਦੇ ਵਿਚ ਤਬਦੀਲ ਕਰਨ ਦੀ ਸੰਗਤ ਨੇ ਮੰਗ ਰੱਖੀ ਹੈ ਅਤੇ ਅਪੀਲ ਦੇ ਆਧਾਰ ਉੱਤੇ ਪ੍ਰਵਾਨਗੀ ਵੀ ਮਿਲ ਗਈ ਹੈ।
ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਡੇਰਾ ਨਹੀਂ ਬਣਨ ਦੇਵਾਂਗੇ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਇਸਦਾ ਇਸਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਪੰਜਾਬ ਦੇ ਵਿੱਚ ਅੱਗ ਲਾਉਣ ਦੀ ਸਾਜ਼ਿਸ਼ ਹਕੂਮਤਾਂ ਕਰ ਰਹੀਆਂ ਹਨ ਜੇਕਰ ਡੇਰਾ ਬਣਾਉਣ ਦਾ ਸਾਥ ਦਿੰਦੀ ਹੈ ਤਾਂ ਇਸ ਦਾ ਇਲਜ਼ਾਮ ਸਾਨੂੰ ਨਾ ਦੇਣ ਕਿ ਸਿੱਖ ਸਮਾਜ ਇਸ ਦਾ ਵਿਰੋਧ ਕਰ ਰਿਹਾ ਹੈ ਜਾਂ ਗਲਤ ਰਸਤੇ ਤੇ ਚੱਲ ਰਹੇ ਹਨ।
ਇਹ ਵੀ ਪੜੋ:-ਵਪਾਰੀ ਕਤਲ ਮਾਮਲਾ: AGTF ਨੇ ਲੰਡਾ ਗੈਂਗ ਦੇ 2 ਸ਼ੂਟਰਾਂ ਨੂੰ 4 ਵਿਦੇਸ਼ੀ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ