ਪੰਜਾਬ

punjab

ETV Bharat / state

ਕੈਨੇਡਾ ਜਾਣ ਦੀ ਥਾਂ ਮਿੱਟੀ ਨਾਲ ਮਿੱਟੀ ਹੋ ਰਹੀ ਹੈ ਪੰਜਾਬ ਦੀ ਇਹ ਧੀ, ਪਿਤਾ ਦਾ ਬਣੀ ਸਹਾਰਾ... - ਮਿੱਟੀ ਨਾਲ ਮਿੱਟੀ ਹੋ ਰਹੀ ਹੈ ਪੰਜਾਬ ਦੀ ਇਹ ਧੀ

ਸੰਗਰੂਰ ਜ਼ਿਲ੍ਹੇ ਪਿੰਡ ਕਨੋਈ ਸਾਬ੍ਹ ਦੀ ਧੀ ਉਨ੍ਹਾਂ ਨੌਜਵਾਨਾਂ ਨੂੰ ਸੇਧ ਦੇ ਰਹੀ ਹੈ ਜੋ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ’ਚ ਯਕੀਨ ਰੱਖਦੇ ਹਨ। ਸੰਗਰੂਰ ਦੀ ਇਹ ਧੀ ਪਿੰਡ ਚ ਰਹਿ ਕੇ ਨਾ ਸਿਰਫ ਘਰ ਦਾ ਸਗੋਂ ਖੇਤਾਂ ਦਾ ਵੀ ਕੰਮ ਸਾਂਭ ਰਹੀ ਹੈ। ਪੜੋ ਪੂਰੀ ਖ਼ਬਰ...

ਅਮਨਦੀਪ ਕੌਰ ਬਣੀ ਮਿਸਾਲ
ਅਮਨਦੀਪ ਕੌਰ ਬਣੀ ਮਿਸਾਲ

By

Published : Jul 5, 2022, 12:47 PM IST

Updated : Jul 5, 2022, 7:57 PM IST

ਸੰਗਰੂਰ: ਪੰਜਾਬ ਦੀ ਜਵਾਨੀ ਜਿੱਥੇ ਬਾਹਰਲੇ ਦੇਸ਼ਾਂ ਦਾ ਰੁਖ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸੰਗਰੂਰ ਜ਼ਿਲ੍ਹੇ ਦੀ ਇੱਕ ਧੀ ਹੈ ਜੋ ਬਾਹਰ ਜਾਣ ਦੀ ਬਜਾਏ ਆਪਣੇ ਪਿਤਾ ਨਾਲ ਖੇਤਾਂ ਵਿਚ ਕੰਮ ਕਰ ਰਹੀ ਹੈ। ਦੱਸ ਦਈਏ ਕਿ 22 ਸਾਲਾ ਅਮਨਦੀਪ ਕੌਰ ਜੋ ਆਈਲੈੱਟਸ ਕਰਨ ਤੋਂ ਬਾਅਦ ਕੈਨੇਡਾ ਦੇ ਕਾਲਜ ਤੋਂ ਆਫ਼ਰ ਲੈਟਰ ਆਉਣ ਤੋਂ ਬਾਅਦ ਵੀ ਉਸਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਹ ਆਪਣੇ ਪਿਤਾ ਦੇ ਨਾਲ ਆਪਣੇ ਪਿੰਡ ਚ ਖੇਤੀ ਦਾ ਕੰਮ ਕਰਨਾ ਚਾਹੁੰਦੀ ਸੀ।

ਕੈਨੇਡਾ ਜਾਣ ਤੋਂ ਕੀਤਾ ਇਨਕਾਰ: ਇਸ ਸਬੰਧ ’ਚ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਸਾਲ 2018 ਦੇ ਵਿੱਚ ਅਮਨਦੀਪ ਨੇ ਕੈਨੇਡਾ ਜਾਣਾ ਸੀ ਅਤੇ ਕਾਲਜ ਵੱਲੋਂ ਆਫਰ ਲੈਟਰ ਵੀ ਆਇਆ ਹੋਇਆ ਸੀ। ਉਸ ਦਾ ਮੈਡੀਕਲ ਵੀ ਹੋ ਗਿਆ ਸੀ, ਬਾਅਦ ਵਿੱਚ ਆਪਣੇ ਪਿਤਾ ਦੇ ਸਮਝਾਉਣ ਤੋਂ ਬਾਅਦ ਉਸ ਨੇ ਆਪਣਾ ਮਨ ਬਦਲ ਲਿਆ। ਇੱਥੇ ਰਹਿ ਕੇ ਖੇਤੀ ਦਾ ਕੰਮ ਕਰਨ ਲੱਗੀ। ਅਮਨਦੀਪ ਨੇ ਦੱਸਿਆ ਕਿ ਖੇਤੀਬਾੜੀ ਅਤੇ ਘਰ ਦੇ ਕੰਮ ਤੋਂ ਇਲਾਵਾ ਫੂਡ ਪ੍ਰੋਸੈਸਰ ਗ੍ਰੈਜੂਏਸ਼ਨ ਕੰਪਲੀਟ ਕਰ ਚੁੱਕੀ ਹੈ ਅਤੇ ਅੱਗੇ ਵੀ ਇਨ੍ਹਾਂ ਸਬਜੈਕਟਾਂ ਦੀ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ।

ਘਰ ਤੋਂ ਲੈ ਕੇ ਖੇਤਾਂ ਤੱਕ ਦਾ ਸਾਰਾ ਕੰਮ ਕਰ ਲੈਂਦੀ ਹੈ ਅਮਨ:ਅਮਨਦੀਪ ਨੇ ਅੱਗੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਾਲ 18 ਏਕੜ ਆਪਣੇ ਘਰ ਦੀ ਜ਼ਮੀਨ ਅਤੇ ਵੀਹ ਏਕੜ ਠੇਕੇ ਤੇ ਲੈ ਕੇ ਆਪਣੇ ਪਿਤਾ ਦੇ ਨਾਲ ਖੇਤੀ ਕਰ ਰਹੀ ਹੈ। ਉਹ ਖੇਤੀ ਦਾ ਸਾਰਾ ਕੰਮ ਕਰ ਲੈਂਦੀ ਹੈ ਜਿਸ ’ਚ ਕਹੀ ਚਲਾਣਾ ਖੇਤਾਂ ਨੂੰ ਪਾਣੀ ਲਾਉਣਾ ਟਰੈਕਟਰ ਚਲਾਣਾ ਜੀਪ ਚਲਾਣਾ ਸ਼ਾਮਲ ਹੈ। ਅਮਨਦੀਪ ਨੇ ਕਿਹਾ ਕਿ ਉਹ ਬਾਹਰ ਜਾ ਕੇ ਵੀ ਐਨੀ ਖੁਸ਼ੀ ਹਾਸਿਲ ਨਾ ਕਰ ਪਾਉਂਦੀ ਜਿੰਨੀ ਕਿ ਉਹ ਆਪਣੇ ਖੇਤਾਂ ਵਿੱਚ ਕੰਮ ਕਰਕੇ ਮਿਲਦੀ ਹੈ। ਦੱਸ ਦਈਏ ਕਿ ਅਮਨਦੀਪ ਪੜ੍ਹਾਈ ਦੇ ਨਾਲ ਨਾਲ ਘਰ ਦੇ ਸਾਰੇ ਕੰਮ ਅਤੇ ਆਪਣੀ ਮਾਤਾ ਜੀ ਦੀ ਮਦਦ ਵੀ ਕਰਦੀ ਹੈ ਅਤੇ ਖੇਤੀ ਵੀ ਕਰਦੀ ਹੈ।

ਅਮਨਦੀਪ ਕੌਰ ਬਣੀ ਮਿਸਾਲ

ਪਿਤਾ ਨੂੰ ਆਪਣੀ ਧੀ ’ਤੇ ਮਾਣ: ਉੱਥੇ ਹੀ ਅਮਨਦੀਪ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਦੇ ਉੱਪਰ ਮਾਣ ਹੈ। ਉਨ੍ਹਾਂ ਦੀ ਧੀ ਉਨ੍ਹਾਂ ਦਾ ਹਰ ਕੰਮ ਵਿੱਚ ਹੱਥ ਵਟਾਉਂਦੀ ਹੈ ਅਤੇ ਮੁੰਡਿਆਂ ਵਾਂਗ ਖੇਤ ਦੇ ਅਤੇ ਘਰ ਦੇ ਸਾਰੇ ਕੰਮ ਕਰਦੀ ਹੈ। ਅਮਨਦੀਪ ਦੇ ਪਿਤਾ ਨੇ ਅੱਗੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਅਮਨਦੀਪ ਦਾ ਕੈਨੇਡਾ ਜਾਣ ਦਾ ਆਫਰ ਲੈਟਰ ਆਇਆ ਸੀ ਅਤੇ ਉਸਦਾ ਮੈਡੀਕਲ ਵੀ ਹੋ ਚੁੱਕਿਆ ਸੀ ਪਰ ਉਨ੍ਹਾਂ ਦੇ ਸਮਝਾਉਣ ਤੋਂ ਬਾਅਦ ਅਮਨਦੀਪ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ।

'ਮੇਰੀ ਧੀ ਮਿੱਟੀ ਨਾਲ ਜੁੜੀ ਹੋਈ':ਅਮਨਦੀਪ ਦੇ ਪਿਤਾ ਨੇ ਦੱਸਿਆ ਕਿ ਅਮਨਦੀਪ ਟਰੈਕਟਰ ਤੋਂ ਲੈ ਕਾਰ ਜੀਪ ਸਾਰੇ ਸਾਧਨ ਖ਼ੁਦ ਚਲਾ ਲੈਂਦੀ ਹੈ ਅਤੇ ਖੇਤਾਂ ਦਾ ਕੰਮ ਵੀ ਸਾਰਾ ਅਮਨਦੀਪ ਹੀ ਕਰਦੀ ਹੈ ਅਮਨਦੀਪ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ ਕਿ ਉਹ ਆਪਣੀ ਮਿੱਟੀ ਨਾਲ ਹੀ ਜੁੜੀ ਹੈ।

ਇਹ ਵੀ ਪੜੋ:11 ਹਜ਼ਾਰ ਵੋਲਟੇਜ਼ ਦੀ ਲਪੇਟ ’ਚ ਆਇਆ ਨੌਜਵਾਨ, ਪਿੰਡ ਵਾਸੀਆਂ ਨੇ ਇੰਝ ਬਚਾਈ ਜਾਨ...

Last Updated : Jul 5, 2022, 7:57 PM IST

ABOUT THE AUTHOR

...view details