ਦਿੱਲੀ : ਸੁਨਾਮ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਤਾਂ ਦੇ ਕਾਰਨ ਸ਼ਹਿਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ।ਉੱਥੇ ਹੀ ਹੁਣ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੇ ਬੀਤੇ ਕੁਝ ਦਿਨਾਂ ਤੋਂ ਹੋਰ ਰਹੀਆਂ ਚੋਰੀ ਅਤੇ ਕਤਲ ਦੀਆਂ ਵਰਦਾਤਾਂ ਨੂੰ ਲੈ ਕੇ ਪੁਲਿਸ ਨੂੰ ਤਾੜਣਾ ਕੀਤੀ ਹੈ।
ਸੁਨਾਮ 'ਚ ਨੂੰ ਅਮਨ ਕਾਨੂੰਨ ਦੀ ਸਥਿਤੀ ਲੈ ਕੇ ਭੜਕੇ ਅਮਨ ਅਰੋੜਾ,ਪੁਲਿਸ ਨੂੰ ਕੀਤੀ ਤਾੜਣਾ - crime
ਸੁਨਾਮ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਵਿੱਚ ਨੂੰ ਰੋਕਣ ਵਿੱਚ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਵਿਧਾਇਕ ਅਮਨ ਅਰੋੜਾ ਨੇ ਪੁਲਿਸ ਨੂੰ ਤਾੜਣਾ ਕਰਦੇ ਹੋਏ ਕਿਹਾ ਪੁਲਿਸ ਸ਼ਹਿਰ ਅਮਨ ਕਾਨੂੰਨ ਦੀ ਸਥਿਤੀ ਜਲਦ ਠੀਕ ਕਰੇ।
ਪਿਛਲੇ ਕੁਝ ਦਿਨਾਂ ਤੋਂ ਸੁਨਾਮ ਸ਼ਹਿਰ ਵਿੱਚ ਚੋਰੀ ਅਤੇ ਕਤਲ ਦੀਆਂ ਵਾਪਰੀਆਂ ਵਾਰਦਾਤਾਂ ਦੇ ਕਾਰਨ ਸ਼ਹਿਰ ਅੰਦਰ ਦਹਿਸ਼ਤ ਦਾ ਮਹੌਲ ਹੈ।ਉੱਥੇ ਹੀ ਪੁਲਿਸ ਦੀ ਕਾਰਵਾਈ 'ਤੇ ਵੀ ਆਮ ਲੋਕਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੇ ਪੁਲਿਸ ਨੂੰ ਤਾੜਣਾ ਕਰਦੇ ਹੋਏ ਕਿਹਾ ਹੈ ਕਿ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਜਲਦ ਰੋਕੇ।ਉਨ੍ਹਾਂ ਕਿਹਾ ਕਿ ਉਹ ਕਈ ਵਾਰ ਰਾਤ ਸਮੇਂ ਚੈਕਿੰਗ ਕਰ ਚੁੱਕੇ ਹਨ , ਪਰ ਉਨ੍ਹਾਂ ਨੂੰ ਪੁਲਿਸ ਰਾਤ ਸਮੇਂ ਆਪਣੀ ਡਿਊਟੀ ਤੋਂ ਅਵੇਸਲੀ ਦਿਖਾਈ ਦਿੱਤੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਅਪਰਾਧਿਕ ਵਾਰਦਾਤਾਂ ਦੇ ਮੁਲਜ਼ਮਾਂ ਨੂੰ ਜਲਦ ਕਾਬੂ ਕਰੇ। ਅਮਨ ਅਰੋੜਾ ਨੇ ਕਿਹਾ ਜੇਕਰ ਪੁਲਿਸ ਸ਼ਹਿਰ ਦੀ ਅਮਨ ਕਾਨੂੰਨ ਸਥਿਤੀ ਨੂੰ ਦਰੁਸਤ ਨਹੀਂ ਕਰਦੀ ਤਾਂ ਮਜ਼ਬੂਰਨ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ।
ਤੁਹਾਨੂੰ ਦੱਸ ਦਈਏ ਕਿ ਸ਼ਹਿਰ ਸੁਨਾਮ ਵਿੱਚ ਬੀਤੇ ਇੱਕ ਹਫਤੇ ਅੰਦਰ ਲਗਾਤਾਰ ਇੱਕ ਕਤਲ ਸਮੇਤ ਚੋਰੀ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਚੋਰਾਂ ਵਲੋਂ ਇੱਕ ਘਰ ਵਿੱਚ ਹੱਥ ਸਾਫ ਕੀਤਾ ਗਿਆ ਸੀ। ਉਸ ਤੋਂ ਬਾਅਦ ਸ਼ਰੇਆਮ ਇੱਕ ਨੌਜਵਾਨ ਨੂੰ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੀ ਕੱਲ ਰਾਤ ਅਨਾਜ਼ ਮੰਡੀ ਵਿੱਚਲੀਆਂ ਆੜਤੀਆਂ ਦੀਆਂ ਦੁਕਾਨਾਂ 'ਤੇ ਚੋਰਾਂ ਲੱਖਾਂ ਸਮਾਣ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ।