ਪੰਜਾਬ

punjab

ETV Bharat / state

ਔਰੰਗਜ਼ੇਬੀ ਫੁਰਮਾਨ ਚਲਾ ਰਹੇ ਨੇ ਕੈਪਟਨ: ਅਮਨ ਅਰੋੜਾ - ਅਮਨ ਅਰੋੜਾ

ਲਹਿਰਾਗਾਗਾ ਦੇ ਪਿੰਡ ਖੁਲਨੀ ਵਿਖੇ ਕਬੱਡੀ ਕੱਪ ਵਿੱਚ ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ।

ਅਮਨ ਅਰੋੜਾ
ਅਮਨ ਅਰੋੜਾ

By

Published : Mar 10, 2020, 5:04 PM IST

ਲਹਿਰਾਗਾਗਾ: ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਲਹਿਰਾਗਾਗਾ ਦੇ ਪਿੰਡ ਖੁਲਨੀ ਵਿਖੇ ਕਬੱਡੀ ਕੱਪ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ ਉੱਤੇ ਨਿਸ਼ਾਨੇ ਵਿੰਨ੍ਹੇ।

ਔਰੰਗਜ਼ੇਬੀ ਫਰਮਾਨ ਚਲਾ ਰਹੇ ਨੇ ਕੈਪਟਨ: ਅਮਨ ਅਰੋੜਾ

ਅਮਨ ਅਰੋੜਾ ਨੇ ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰੰਗਜ਼ੇਬੀ ਫੁਰਮਾਨ ਨਾਲ ਸੱਤਾ ਚਲਾ ਰਹੇ ਹਨ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਉਹ ਵਾਅਦਾ ਪੂਰਾ ਕਰਨ ਦੀ ਵਜਾਏ ਨੌਜਵਾਨ ਉੱਤੇ ਲਾਠੀਚਾਰਜ ਕੀਤਾ।

ਬਿਜਲੀ ਦੇ ਵੱਧ ਰਹੇ ਰੇਟ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵ੍ਹਾਈਟ ਪੇਪਰ ਲੈ ਕੇ ਆਏ ਸੀ ਪਰ ੳਨ੍ਹਾਂ ਨੇ ਪੇਸ਼ ਨਹੀਂ ਕੀਤਾ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਕੰਪਨੀ ਨਾਲ ਮਿਲੀ ਹੋਈ ਹੈ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾਂ ਵਿੰਨ੍ਹਦਿਆਂ ਕਿਹਾ ਕਿ ਝੂਠ ਵਾਅਦਿਆਂ ਨਾਲ ਕੈਪਟਨ ਨੇ ਲੋਕਾਂ ਨੂੰ ਧੋਖ ਵਿੱਚ ਰੱਖਿਆ ਅਤੇ ਸੱਤਾ ਵਿੱਚ ਆ ਗਏ।

ABOUT THE AUTHOR

...view details