ਸੰਗਰੂਰ: ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਇਸ ਦੌਰਾਨ ਉਨ੍ਹਾਂ ਗਲੀ, ਮੁਹੱਲਿਆਂ, ਬਜ਼ਾਰਾਂ, ਮਾਲ ਵਿੱਚ ਦੁਕਾਨਾਂ ਚਲਾ ਰਹੇ ਦੁਕਾਨਦਾਰਾਂ ਨੂੰ ਵਰਕਿੰਗ ਕੈਪਿਟਲ ਕਰਜ਼ਾ/ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਅਮਨ ਅਰੋੜਾ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਦੁਕਾਨਦਾਰਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ - ਅਮਨ ਅਰੋੜਾ
ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੁਕਾਨਦਾਰਾਂ ਨੂੰ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਚਿੱਠੀ ਵਿੱਚ ਅਪੀਲ ਕਰਦਿਆਂ ਲਿਖਿਆ, "ਕਰੋੜਾਂ ਹੀ ਛੋਟੇ ਅਤੇ ਦਰਮਿਆਨੇ ਦੁਕਾਨਦਾਰਾਂ ਨੂੰ ਵਿਆਜ ਮੁਕਤ ਅਤੇ ਰੈਪੋ ਰੇਟਾਂ ਦੇ ਰੂਪ 'ਤੇ ਕਰਜ਼ੇ, ਜੋ ਖੇਤੀ ਅਤੇ ਉਦਯੋਗ ਤੋਂ ਬਾਅਦ ਵੱਧ ਤੋਂ ਵੱਧ ਰੁਜ਼ਗਾਰ ਅਤੇ ਮਾਲੀਆ ਪੈਦਾ ਕਰਦੇ ਹਨ, ਉਨ੍ਹਾਂ ਨੂੰ ਪਿਛਲੇ ਪੈਕੇਜ 2 ਵਿਚ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ, ਇਸ ਲਈ ਉਨ੍ਹਾਂ ਦਾ ਹੱਥ ਫੜ੍ਹਨ ਦੀ ਜ਼ਰੂਰਤ ਹੈ।"
ਉਨ੍ਹਾਂ ਕਿਹਾ ਕਿ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਇਨ੍ਹਾਂ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਮੁੜ ਸ਼ੁਰੂ ਕਰਨ ਵਿੱਚ ਕਾਫ਼ੀ ਪਰੇਸ਼ਾਨੀ ਆ ਰਹੀ ਹੈ। ਇਸ ਲਈ ਬੇਨਤੀ ਹੈ ਕਿ ਖੇਤੀਬਾੜੀ ਅਤੇ ਉਦਯੋਗਾਂ ਦੀ ਤਰਜ਼ ਉੱਤੇ ਬਿਨਾਂ ਕਿਸੇ ਕਲੈਕਟਰ ਦੇ CGTSME ਸਕੀਮ ਉੱਤੇ ਇਸ ਵਪਾਰੀ ਵਰਗ ਨੂੰ ਵੀ ਕਰਜ਼ਾ ਦਿੱਤਾ ਜਾਵੇ।