ਪੰਜਾਬ

punjab

ETV Bharat / state

ਧੁਰੀ: ਕਾਂਗਰਸੀਆਂ ਉੱਤੇ ਬੂਥ ਕੈਪਚਰਿੰਗ ਦੇ ਦੋਸ਼, ਤੇਜ਼ਧਾਰ ਹਥਿਆਰਾਂ ਨਾਲ ਹਮਲਾ - ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਸੰਗਰੂਰ ਵਿਖੇ ਭਵਾਨੀਗੜ੍ਹ ਅਤੇ ਧੂਰੀ ਵਿੱਚੋਂ ਵੀ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸੀਆਂ ਉੱਤੇ ਬੂਥ ਕੈਪਚਰਿੰਗ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਲੱਗੇ।

Allegation on congress, Booth capturing in Dhuri
ਕਾਂਗਰਸੀਆਂ ਉੱਤੇ ਬੂਥ ਕੈਪਚਰਿੰਗ ਦੇ ਦੋਸ਼

By

Published : Feb 14, 2021, 5:05 PM IST

ਭਵਾਨੀਗੜ੍ਹ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਥਾਂਵਾਂ ਤੋਂ ਹਿੰਸਕ ਝੜਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਭਵਾਨੀਗੜ੍ਹ ਵਿੱਚੋਂ ਵੀ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਪਾਰਟੀ ਦੇ ਸਟੇਟ ਐਗਜੈਕਟਿਵ ਮੈਂਬਰ ਜੀਵਨ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ।

ਜੀਵਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਜਾਅਲੀ ਵੋਟ ਕੋਈ ਹੋਰ ਵਿਅਕਤੀ ਹੀ ਪਾ ਕੇ ਚਲਾ ਗਿਆ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਪ੍ਰਸ਼ਾਸਨ, ਨਾ ਤਾਂ ਪੁਲਿਸ ਕੋਈ ਸੁਣਵਾਈ ਕਰ ਰਿਹ ਹੈ। ਉਨ੍ਹਾਂ ਕਿਹਾ ਕਿ, ਜੇਕਰ ਮੇਰੀ ਵੋਟ ਹੀ ਜਾਅਲੀ ਕੋਈ ਪਾ ਗਿਆ ਤਾਂ ਹੋਰ ਵੀ ਲੋਕਾਂ ਦੀ ਕਾਂਗਰਸ ਪਾਰਟੀ ਵਾਲੇ ਜਾਅਲੀ ਵੋਟ ਪਾ ਰਹੇ ਹੋਣਗੇ।

ਕਾਂਗਰਸੀਆਂ ਉੱਤੇ ਬੂਥ ਕੈਪਚਰਿੰਗ ਦੇ ਦੋਸ਼

ਜੀਵਨ ਗਰਗ ਨੇ ਕਿਹਾ ਕਿ ਕੈਬਿਨੇਟ ਮੰਤਰੀ ਵਿਜੇਂਦਰ ਸਿੰਗਲਾ ਧੱਕੇ ਨਾਲ ਇਹ ਚੋਣਾਂ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇ ਚੋਣ ਬੂਥਾਂ ਦੇ ਮੂਹਰੇ ਖੜ੍ਹੇ ਕਰਕੇ ਭਾਜਪਾ ਨੇਤਾਵਾਂ ਦਾ ਵਿਰੋਧ ਕਰਵਾ ਰਹੇ ਹਨ ਅਤੇ ਜਾਅਲੀ ਵੋਟਾਂ ਪੁਆ ਰਹੇ ਹਨ।

ਇਨਾਂ ਹੀ ਨਹੀਂ, ਧੁਰੀ ਤੋਂ ਆਮ ਆਦਮੀ ਪਾਰਟੀ ਨੇ ਕਾਂਗਰਸੀਆਂ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਾਂਗਰਸ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

ABOUT THE AUTHOR

...view details