ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ’ਚ ਪਾਈ ਪਟੀਸ਼ਨ ਕਾਰਨ ਜਥੇਬੰਦੀ 'ਚ ਬਗਾਵਤ ਹੋ ਗਈ ਹੈ। ਸੁਪਰੀਮ ਕੋਰਟ ਜਾਣ ਦੇ ਫੈਸਲੇ ਖਿਲਾਫ਼ ਜਥੇਬੰਦੀ ਦੇ ਅਹੁਦੇਦਾਰਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਰਨਾਲਾ ਇਕਾਈ ਦੇ ਅਹੁਦੇਦਾਰਾਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਸੰਗਰੂਰ ਜ਼ਿਲ੍ਹੇ ਦੀ ਪੂਰੀ ਟੀਮ ਨੇ ਯੂਨੀਅਨ ਤੋਂ ਅਸਤੀਫਾ ਦੇ ਦਿੱਤਾ ਹੈ।
ਸੁਪਰੀਮ ਕੋਰਟ ਜਾਣ 'ਤੇ ਘਿਰੀ ਲੱਖੋਵਾਲ, ਸੰਗਰੂਰ ਦੀ ਪੂਰੀ ਟੀਮ ਨੇ ਯੂਨੀਅਨ ਤੋਂ ਦਿੱਤਾ ਅਸਤੀਫਾ - Farmers protest
ਖੇਤੀ ਕਾਨੂੰਨਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਸੁਪਰੀਮ ਕੋਰਟ ਜਾਣਾ ਮਹਿੰਗਾ ਸਾਬਤ ਹੋ ਰਿਹਾ ਹੈ ਕਿਉਕੀ ਜਥੇਬੰਦੀ ਦੇ ਵੱਡੇ ਆਗੂ ਲਗਾਤਾਰ ਅਸਤੀਫੇ ਦੇ ਰਹੇ ਹਨ।
ਸੁਪਰੀਮ ਕੋਰਟ ਜਾਣ 'ਤੇ ਘਿਰੀ ਲੱਖੋਵਾਲ, ਸੰਗਰੂਰ ਦੀ ਪੂਰੀ ਟੀਮ ਨੇ ਯੂਨੀਅਨ ਤੋਂ ਦਿੱਤਾ ਅਸਤੀਫਾ
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਇਕੱਠੀਆਂ ਹੋਈਆਂ 31 ਜਥੇਬੰਦੀਆਂ ਨਾਲ ਲੱਖੋਵਾਲ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਨ ਬਾਰੇ ਕੋਈ ਸਲਾਹ ਨਹੀਂ ਕੀਤੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਲੱਖੋਵਾਲ ਨੇ ਆਪਣੀ ਜਥੇਬੰਦੀ ਦੇ ਲੋਕਾਂ ਨਾਲ ਵੀ ਸਲਾਹ ਨਹੀਂ ਕੀਤੀ, ਜਿਸ ਕਰਕੇ ਸੰਗਰੂਰ ਦੀ ਲੱਖੋਵਾਲ ਯੂਨੀਅਨ ਦੀ ਪੂਰੀ ਟੀਮ ਨੇ ਯੂਨੀਅਨ ਤੋਂ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਇੱਕ ਹੋਰ ਆਗੂ ਨੇ ਕਿਹਾ ਕਿ ਇਸ ਦਾ ਲੱਖੋਵਾਲ ਨੂੰ ਘਾਟਾ ਪਵੇਗਾ, ਇਸ ਦਾ ਲਹਿਰ 'ਤੇ ਕੋਈ ਅਸਰ ਨਹੀਂ ਪੈਣਾ।