ਪੰਜਾਬ

punjab

ETV Bharat / state

ਇਕਾਂਤਵਾਸ ਕੀਤੀ ਗਈ ਸੰਗਤ ਦੀ ਸੇਵਾ 'ਚ ਲੱਗੇ ਸਾਰੇ ਭਾਈਚਾਰੇ

ਮਲੇਰਕੋਟਲਾ ਵਿੱਚ ਇਕਾਂਤਵਾਸ ਕੀਤੀ ਗਈ ਸੰਗਤ ਲਈ ਸਭ ਧਰਮਾਂ ਦੇ ਲੋਕ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ। ਸੰਗਤ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਕਾਂਤਵਾਸ ਕੀਤੀ ਗਈ ਸੰਗਤ ਦੀ ਸੇਵਾ 'ਚ ਲੱਗੇ ਸਾਰੇ ਭਾਈਚਾਰੇ
ਇਕਾਂਤਵਾਸ ਕੀਤੀ ਗਈ ਸੰਗਤ ਦੀ ਸੇਵਾ 'ਚ ਲੱਗੇ ਸਾਰੇ ਭਾਈਚਾਰੇ

By

Published : May 6, 2020, 10:11 AM IST

ਮਲੇਰਕੋਟਲਾ: ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਦੇ ਵਿੱਚ ਕਾਫੀ ਸੰਗਤ ਆਈ ਹੈ। ਸੰਗਤ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਮਲੇਰਕੋਟਲਾ ਵਿਖੇ ਵੀ ਦੋ ਦਰਜਨ ਤੋਂ ਵਧੇਰੇ ਲੋਕ ਜੋ ਹਜ਼ੂਰ ਸਭ ਤੋਂ ਆਏ ਸੀ ਉਨ੍ਹਾਂ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਕਾਂਤਵਾਸ ਕੀਤਾ ਗਿਆ ਹੈ।

ਇਕਾਂਤਵਾਸ ਕੀਤੀ ਗਈ ਸੰਗਤ ਦੀ ਸੇਵਾ 'ਚ ਲੱਗੇ ਸਾਰੇ ਭਾਈਚਾਰੇ

ਮਲੇਰਕੋਟਲਾ ਵਿੱਚ ਇਕਾਂਤਵਾਸ ਕੀਤੀ ਗਈ ਸੰਗਤ ਲਈ ਸਭ ਧਰਮਾਂ ਦੇ ਲੋਕ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ। ਸੰਗਤ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਭਾਈਚਾਰਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਵੱਲੋਂ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦੇ ਹੋਏ ਸੰਗਤ ਨੂੰ ਖਰੂਜਾਂ ਭੇਟ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਨਾਮਧਾਰੀ ਭਾਈਚਾਰੇ ਵੱਲੋਂ ਵੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਮੌਲਾਨਾ ਅਰਸ਼ਦ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਾਰਿਆਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਲਈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਦੁਆ ਕਰਨੀ ਚਾਹੀਦੀ ਹੈ।

ਇਸ ਮੌਕੇ ਐਸਪੀ ਮਨਜੀਤ ਸਿੰਘ ਬਰਾੜ ਅਤੇ ਐਸਐਮਓ ਨੇ ਕਿਹਾ ਕਿ ਇਕਾਂਤਵਾਸ ਵਿੱਚਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਸਾਰੇ ਭਾਈਚਾਰੇ ਇਸ ਸੰਗਤ ਦੀ ਸੇਵਾ ਲਈ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ।

ABOUT THE AUTHOR

...view details