ਮਲੇਰਕੋਟਲਾ: ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਅਕਾਲੀ ਦਲ ਖੁੱਲ੍ਹ ਕੇ ਸੀਏਏ ਦਾ ਵਿਰੋਧ ਕਰਨ ਲੱਗ ਪਿਆ ਹੈ। ਹੁਣ ਤੱਕ ਸਿਰਫ਼ ਜ਼ੁਬਾਨੋਂ ਹੀ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਕਾਨੂੰਨ 'ਚ ਸੁਧਾਰ ਦੀ ਮੰਗ ਕਰਦਾ ਹੈ ਪਰ ਹੁਣ ਅਕਾਲੀ ਦਲ ਦੇ ਲੀਡਰ ਵਿਰੋਧ-ਪ੍ਰਦਰਸ਼ਨ ਵੀ ਕਰਨ ਲੱਗ ਪਏ। ਮਲੇਰਕੋਟਲਾ 'ਚ ਕਈ ਦਿਨਾਂ ਤੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਧਰਨੇ 'ਚ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਮੁਹੰਮਦ ਓਵੈਸ ਅਤੇ ਉਸਦੇ ਸਾਥੀਆਂ ਵੱਲੋਂ ਕੇਂਦਰ ਦੇ ਨਵੇਂ ਬਣੇ ਕਾਨੂੰਨ ਦੀ ਮੁਖਾਲਫ਼ਤ ਕੀਤੀ ਗਈ।
ਜ਼ੁਬਾਨੀ ਜੰਗ ਤੋਂ ਬਾਅਦ CAA ਵਿਰੁੱਧ ਸੜਕਾਂ 'ਤੇ ਉਤਰੇ ਅਕਾਲੀ - CAA
ਮਲੇਰਕੋਟਲਾ: ਨਹੁੰ-ਮਾਸ ਵਰਗੇ ਰਿਸ਼ਤੇ 'ਚ ਪਈ ਦਰਾਰ ਤੋਂ ਬਾਅਦ ਅਕਾਲੀ ਦਲ ਹੁਣ ਬੀਜੇਪੀ ਵਿਰੁੱਧ ਖੁੱਲ੍ਹ ਕੇ ਮੈਦਾਨ 'ਚ ਉਤਰ ਆਇਆ ਹੈ। ਮਲੇਰਕੋਟਲਾ 'ਚ ਕਈ ਦਿਨਾਂ ਤੋਂ ਸੀਏਏ ਵਿਰੁੱਧ ਚੱਲ ਰਹੇ ਪ੍ਰਦਰਸ਼ਨ 'ਚ ਅਕਾਲੀ ਆਗੂ ਸ਼ਾਮਲ ਹੋਏ। ਹਲਕਾ ਇੰਚਾਰਜ ਮੁਹੰਮਦ ਓਵੈਸ ਨੇ ਸਿੱਧੇ ਤੌਰ 'ਤੇ ਸੀਏਏ ਕਾਨੂੰਨ ਦੀ ਨਿਖੇਧੀ ਕੀਤੀ ਤੇ ਅਕਾਲੀ ਦਲ ਦੇ ਸੋਹਲੇ ਗਾਏ।
ਫ਼ੋਟੋ
ਮਲੇਰਕੋਟਲਾ 'ਚ ਇਸ ਕਾਨੂੰਨ ਦੇ ਖਿਲਾਫ ਧਰਨੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁਹੰਮਦ ਓਵੈਸ ਨੇ ਜੰਮ ਕੇ ਇਸ ਨਵੇਂ ਐਨਆਰਸੀ ਤੇ ਸੀਏਏ ਦਾ ਵਿਰੋਧ ਕੀਤਾ ਅਤੇ ਕਿਹਾ ਇਹ ਕਾਨੂੰਨ ਮੁਸਲਮਾਨਾਂ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਵਿਰੋਧ ਸਿਰਫ ਮੁਸਲਿਮ ਹੀ ਨਹੀਂ ਬਲਕਿ ਗੈਰ ਮੁਸਲਿਮ, ਸਿੱਖ, ਹਿੰਦੂ ਤੇ ਹੋਰ ਕਈ ਧਰਮਾਂ ਦੇ ਲੋਕ ਵੀ ਕਰ ਰਹੇ ਹਨ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਵੇਗਾ ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਹੁੰਦੇ ਰਹਿਣਗੇ।