ਲਹਿਰਾਗਾਗਾ: ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵੱਡੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਥਕ ਪਾਰਟੀ ਨਹੀਂ ਰਹੀ। ਪਾਰਟੀ ਦੁਆਰਾ ਹੁਣ ਬਹੁਤ ਸਾਰੇ ਗਲਤ ਤੇ ਲੋਕ ਮਾਰੂ ਫੈਸਲੇ ਲਏ ਜਾ ਰਹੇ ਹਨ, ਜੋ ਕਿ ਪਾਰਟੀ ਹਿੱਤਾਂ ਦੇ ਖ਼ਿਲਾਫ਼ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਅਕਾਲੀ ਦਲ ਦੀ ਸਹਿਮਤੀ ਨਾਲ ਹੀ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ। ਉਹਨਾਂ ਕਿਹਾ ਕਿ ਤੱਕੜੀ ਤੇ ਕਮਲ ਦੇ ਫੁੱਲ ਤੋਂ ਲੋਕਾਂ ਦਾ ਵਿਸ਼ਵਾਸ਼ ਟੁੱਟ ਗਿਆ ਹੈ।
ਅਕਾਲੀ ਦਲ ਨਹੀਂ ਰਹੀ ਹੁਣ ਪੰਥਕ ਪਾਰਟੀ: ਢੀਂਡਸਾ - ਵੱਡੇ ਸਵਾਲ ਖੜ੍ਹੇ
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵੱਡੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਥਕ ਪਾਰਟੀ ਨਹੀਂ ਰਹੀ। ਪਾਰਟੀ ਦੁਆਰਾ ਹੁਣ ਬਹੁਤ ਸਾਰੇ ਗਲਤ ਤੇ ਲੋਕ ਮਾਰੂ ਫੈਸਲੇ ਲਏ ਜਾ ਰਹੇ ਹਨ, ਜੋ ਕਿ ਪਾਰਟੀ ਦੇ ਹਿੱਤਾਂ ਦੇ ਖ਼ਿਲਾਫ਼ ਹਨ।
ਕੇਂਦਰ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ
ਇਸ ਦੇ ਨਾਲ ਉਹਨਾਂ ਨੇ ਕੇਂਦਰ ’ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਇਸ ਗੱਲ ’ਤੇ ਰਾਜ਼ੀ ਹੋ ਗਈ ਹੈ ਕਿ ਖੇਤੀ ਕਾਨੂੰਨ ਸਹੀ ਨਹੀਂ ਹਨ ਇਹਨਾਂ ’ਚ ਅਸੀਂ ਸੋਧ ਕਰ ਦਿੰਦੇ ਹਾਂ ਤਾਂ ਫਿਰ ਇਹਨਾਂ ਨੂੰ ਵਾਪਸ ਲਏ ਜਾਣ ’ਚ ਕੀ ਹਰਜ਼ ਹੈ। ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਲੈ ਲਏਗੀ, ਤਾਂ ਇਸ ’ਚ ਉਹਨਾਂ ਦੀ ਬਦਨਾਮੀ ਨਹੀਂ ਸਗੋਂ ਹਰ ਪਾਸੇ ਸ਼ਲਾਘਾ ਹੋਵੇਗੀ। ਉਹਨਾਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਲੋਕਾਂ ਨਾਲ ਧੋਖਾ ਕਰ ਰਹੀ ਹੈ। ਅਸੀਂ ਪੰਜਾਬ ’ਚ ਐੱਮ.ਐੱਸ.ਪੀ. ਪੱਕੇ ਤੌਰ ’ਤੇ ਲਾਗੂ ਕਰਨ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।