ਪੰਜਾਬ

punjab

ETV Bharat / state

Red Fort violence ਲਾਲ ਕਿਲ੍ਹੇ ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਤਰੀ ਲਾਲਜੀਤ ਨੇ ਖਹਿਰਾ ਨੂੰ ਕੀਤਾ ਵੱਡਾ ਚੈਲੰਜ - Red Fort violence

Red Fort violence ਲਾਲ ਕਿਲ੍ਹੇ ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਦਿੱਲੀ ਗਿਆ ਸੀ ਮੈਂ ਕੁਝ ਗਲਤ ਨਹੀਂ ਕੀਤਾ ਹੈ

ਮੰਤਰੀ ਲਾਲਜੀਤ ਨੇ ਖਹਿਰਾ ਨੂੰ ਕੀਤਾ ਵੱਡਾ ਚੈਲੰਜ
ਮੰਤਰੀ ਲਾਲਜੀਤ ਨੇ ਖਹਿਰਾ ਨੂੰ ਕੀਤਾ ਵੱਡਾ ਚੈਲੰਜ

By

Published : Aug 16, 2022, 7:36 AM IST

ਸੰਗਰੂਰ:ਲਾਲ ਕਿਲ੍ਹੇ (Red Fort violence) ਤੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਮੰਤਰੀ ਨੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਦਿੱਲੀ ਗਿਆ ਸੀ ਮੈਂ ਕੁਝ ਗਲਤ ਨਹੀਂ ਕੀਤਾ ਹੈ।

ਇਹ ਵੀ ਪੜੋ:Petrol and diesel rates ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ

ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਦੀਪ ਸਿੱਧੂ ਅਤੇ ਲਾਲਜੀਤ ਭੁੱਲਰ ਦੀ ਲਾਲ ਕਿਲ੍ਹੇ ਵਾਲੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਕੀਤਾ ਸੀ, ਜਿਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਮੈਂ ਸੁਖਪਾਲ ਖਹਿਰਾ ਨੂੰ ਚੈਲੰਜ ਕਰਦਾ ਹਾਂ ਕਿ ਸੁਖਪਾਲ ਖਹਿਰਾ ਇਸ ਗੱਲ ਦਾ ਜਵਾਬ ਦੇਵੇ ਕਿ ਉਸ ਦੇ ਪਿਤਾ ਨੇ ਖਾਲਿਸਤਾਨ ਦੀ ਮੰਗ ਕੀਤੀ ਸੀ ਜਾਂ ਨਹੀਂ ? ਉਥੇ ਹੀ ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਇਹ ਵੀ ਦੱਸਣ ਕਿ ਉਹ ਆਪਣੇ ਪਿਤਾ ਦੇ ਨਾਲ ਹਨ ਜਾਂ ਕਿਸੇ ਹੋਰ ਦੇ ਨਾਲ ਹਨ ?

ਮੰਤਰੀ ਲਾਲਜੀਤ ਨੇ ਖਹਿਰਾ ਨੂੰ ਕੀਤਾ ਵੱਡਾ ਚੈਲੰਜ

ਦੱਸ ਦਈਏ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਵਾਦਾਂ ’ਚ ਘਿਰ ਗਏ ਸਨ, ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਵੀਡੀਓ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਸਮੇਂ ਦਾ ਹੈ, ਇਸ ਵੀਡੀਓ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਮੌਜੂਦ ਹਨ ਜੋ ਕਿ ਹਿੰਸਾ ਦੇ ਸਮੇਂ ਲਾਲ ਕਿਲ੍ਹੇ ’ਤੇ ਮੌਜੂਦ ਸਨ। ਇਸ ਵੀਡੀਓ ਵਿੱਚ ਦੀਪ ਸਿੱਧੂ ਵੀ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਕਾਰ ’ਤੇ ਸਟੰਟ ਕਰ ਸੁਰਖੀਆਂ ਵਿੱਚ ਆ ਚੁੱਕੇ ਹਨ। ਮੰਤਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ’ਤੇ ਵਿਰੋਧੀਆਂ ਵੱਲੋਂ ਕਾਫੀ ਸਵਾਲ ਖੜ੍ਹੇ ਕੀਤੇ ਗਏ ਸਨ। ਮੰਤਰੀ ਜੀ ਵੀਡੀਓ ਵਿੱਚ ਕਾਰ ਦੀ ਛੱਤ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ ਤੇ ਮੰਤਰੀ ਦੀ ਸੁਰੱਖਿਆ ਲਈ ਲਾਏ ਗਏ ਮੁਲਾਜ਼ਮ ਦਰਵਾਜ਼ਿਆਂ 'ਤੇ ਲਟਕ ਰਹੇ ਸਨ।

ਇਹ ਵੀ ਪੜੋ:Weather Report ਮੀਂਹ ਤੋਂ ਬਾਅਦ ਪੰਜਾਬ ਵਿੱਚ ਮੌਸਮ ਹੋਇਆ ਸਾਫ਼

ABOUT THE AUTHOR

...view details