ਸੰਗਰੂਰ:ਸੰਗਰੂਰ ਦੇ ਮਸਤੂਆਣਾ 'ਚ ਇਕ ਮੁੰਡੇ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕ ਗੁੱਸੇ 'ਚ ਨਜ਼ਰ ਆ ਰਹੇ ਹਨ ਅਤੇ ਪਰਿਵਾਰਿਕ ਮੈਂਬਰ ਅਤੇ ਸਥਾਨਕ ਵਾਸੀਆਂ ਨੇ ਨੌਜਵਾਨ ਦੀ ਮੌਤ ਖਿਲਾਫ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਗਲਤੀ ਕਾਰਨ ਮੁੰਡੇ ਦੀ ਮੌਤ ਹੋਈ ਹੈ। ਪੁਲਿਸ ਨੇ ਹੀ ਨੌਜਵਾਨ ਨੂੰ ਮਾਰਿਆ ਹੈ ਜਿਸ ਕਰਕੇ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਰਹੀ। ਜਿਸ ਕਾਰਨ ਪਰਿਵਾਰ ਨੂੰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ssp ਦਫਤਰ ਬਾਹਰ ਕਿਸਾਨਾਂ ਨੇ ਪੁਤਲਾ ਫੂਕਿਆ। ਨੌਜਵਾਨ ਦੀ ਮੌਤ 'ਤੇ ਪਰਿਵਾਰ ਦਾ ਕਹਿਣਾ,ਸਾਡੇ ਮੁੰਡੇ ਨੂੰ ਮਾਰੀਆ ਗਿਆ ਹੈ।ਅੱਜ ਸੰਗਰੂਰ ssp ਦਫਤਰ ਬਾਹਰ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਲਾਇਆ ਵੱਡਾ ਧਰਨਾ, ਅੱਜ ਕਿਸਾਨਾਂ ਨੇ ਫੂਕਿਆ ਐਸਐਸਪੀ ਸੰਗਰੂਰ ਦਾ ਪੁਤਲਾ ਤਾਂ ਉਥੇ ਦੱਸਿਆ ਪੁਲਸ ਵਾਲਿਆਂ ਦਾ ਇਸ ਮਾਮਲੇ 'ਚ ਕੋਈ ਰੋਲ ਨਹੀਂ ਹੈ ।
ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਪੁਲਿਸ 'ਤੇ ਫੁੱਟਿਆ ਗੁੱਸਾ, ਸੰਗਰੂਰ ਦੇ SSP ਦਾ ਫੂਕਿਆ ਪੁਤਲਾ - ਕਿਸਾਨਾਂ ਦਾ ਧਰਨਾ
ਸੰਗਰੂਰ ਦੇ ਮਸਤੂਆਣਾ ਵਿਖੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪੁਲਿਸ ਖਿਲਾਫ ਰੋਸ ਪ੍ਰਗਟਾਇਆ ਜਿਸ ਤੋਂ ਬਾਅਦ ਐੱਸ ਐੱਸ ਪੀ ਦਾ ਪੁਤਲਾ ਵੀ ਫੂਕਿਆ।
ਹੁਣ ਤੱਕ ਕਿਸੇ ਵੀ ਤਰਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ:ਦਰਅਸਲ ਪਿਛਲੇ ਦਿਨੀਂ ਮਸਤੂਆਣਾ ਵਿੱਖੇ ਇੱਕ ਨੌਜਵਾਨ ਦਾ ਜਿਸ ਦੀ ਕਿ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੇ ਘਰ ਵਾਲਿਆਂ ਦਾ ਕਹਿਣਾ ਹੈ ਕੀ ਉਸਨੇ ਆਤਮਹੱਤਿਆਂ ਨਹੀਂ ਕੀਤੀ ਹੈ ਬਲਕਿ ਉਸਨੂੰ ਮਾਰਿਆ ਗਿਆ ਹੈ ਜਿਸ ਵਿੱਚ ਇੱਕ ਮੁੰਨਸ਼ੀ ਮਹਿਲਾ ਦਾ ਨਾਮ ਸਾਹਮਣੇ ਆ ਰਿਹਾ ਹੈ। ਉੱਥੇ ਹੀ ਪਿੰਡ ਵਾਲਿਆਂ ਨੇ ਆਰੋਪ ਲਗਾਏ ਹਨ ਕਿ ਮੁਨਸ਼ੀ ਮਹਿਲਾ ਰਵਿੰਦਰ ਕੌਰ ਨੂੰ ਬਚਾਉਣ ਲਈ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਹੁਣ ਤੱਕ ਕਿਸੇ ਵੀ ਤਰਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੈ। ਜਿਸ ਦੇ ਚਲਦੇ ਅੱਜ ਕਿਸਾਨ ਜਥੇਬੰਦੀ ਵਲੋਂ ਸੰਗਰੂਰ ਦੀਆਂ ਐਸ ਐਸ ਪੀ ਦਾ ਪੁਤਲਾ ਫੂਕਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਇਸਦੇ ਨਾਲ ਹੀ ਪਿੰਡ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਅਰੂਪਿਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਸ ਦੇ ਨਾਲ ਹੀ ਹੁਣ ਉਹ ਕੋਰਟ ਦੇ ਵਿੱਚ ਜਾਕੇ ਇਨਸਾਫ ਮੰਗਣਗੇ ਕਿਉਂਕਿ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈ।
ਪੁਲਿਸ ਦਾ ਕੋਈ ਰੋਲ ਸਾਹਮਣੇ ਨਹੀਂ ਆ ਰਿਹਾ ਹੈ:ਇਸ ਦੇ ਨਾਲ ਹੀ ਸੰਗਰੂਰ ਐਸਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਉਨ੍ਹਾਂ ਵਲੋਂ ਪਰਿਵਾਰ ਨਾਲ ਵੀ ਮੀਟਿੰਗ ਹੋ ਚੁੱਕੀ ਅਤੇ ਹੁਣ ਤੱਕ ਦੀ ਰਿਪੋਰਟ ਦੇ ਅਨੁਸਾਰ ਜੇ ਦੇਖਿਆ ਜਾਵੇ ਤਾਂ ਪੁਲਿਸ ਵਾਲਿਆਂ ਦਾ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਸ ਨਾਲ ਮ੍ਰਿਤਕ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ ਉਹ ਹਥਿਆਰ ਲਾਇਸੰਸੀ ਹੈ ਅਤੇ ਮ੍ਰਿਤਕ ਦੇ ਫੋਨ ਦੇ ਨਾਲ ਹੀ ਛਾਣਬੀਣ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੋਈ ਰੋਲ ਸਾਹਮਣੇ ਨਹੀਂ ਆ ਰਿਹਾ ਹੈ। ਫਿਰ ਵੀ ਉਹ ਪਰਿਵਾਰ ਨਾਲ ਇਹ ਬੇਨਤੀ ਕਰ ਰਹੇ ਹਨ ਕਿ ਜੇਕਰ ਉਹ ਪੋਸਟਮਾਰਟਮ ਕਰਵਾਉਣ ਤਾਂ ਡਾਕਟਰਾਂ ਦੀ ਟੀਮ ਇਸ ਪੋਸਟਮਾਰਟਮ ਨੂੰ ਕਰੇਗੀ ਪਰ ਪਰਿਵਾਰ ਦਿਲੋਂ ਇਸ ਗੱਲ ਤੋਂ ਰਾਜ਼ੀ ਨਹੀਂ ਹਨ।