ਸੰਗਰੂਰ: ਦਿੱਲੀ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਬਜ਼ੁਰਗਾਂ ਮਗਰੋਂ ਪੰਜਾਬ ਦੇ ਪਿੰਡਾਂ 'ਚ ਖੇਤੀ ਤੇ ਘਰ ਦੇ ਕੰਮਕਾਜ ਹੁਣ ਨੌਜਵਾਨਾਂ ਨੇ ਸੰਭਾਲ ਲਏ ਹਨ। ਚਾਹੇ ਉਹ ਖੇਤ ਦਾ ਕੰਮ ਹੋਵੇ ਚਾਹੇ ਡੰਗਰ-ਬੱਛੇ ਦਾ ਪਿੰਡਾਂ ਦੇ ਨੌਜਵਾਨ ਆਪਣੇ ਘਰ ਦਾ ਕੰਮ ਹੀ ਨਹੀਂ ਬਲਕਿ ਗੁਆਂਢੀਆਂ ਨਾਲ ਵੀ ਖੇਤਾਂ ਦੇ ਕੰਮਾਂ ਵਿੱਚ ਹੱਥ ਵਟਾ ਰਹੇ ਹਨ। ਜਿਸ 'ਚੋਂ ਪੁਰਾਣੇ ਪੰਜਾਬ ਦੀ ਤਸਵੀਰ ਝਲਕ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਗੁਰਜੰਟ ਸਿੰਘ ਨੇ ਕਿਹਾ ਕਿ ਉਹ ਗ੍ਰੈਜੂਏਸ਼ਨ ਪਾਸ ਹੈ ਤੇ ਇਸ ਤੋਂ ਪਹਿਲਾਂ ਉਹ ਖੇਤੀ ਦਾ ਕੰਮ ਨਹੀਂ ਕਰਦਾ ਸੀ ਪਰ ਜਦੋਂ ਤੋਂ ਉਨ੍ਹਾਂ ਪਿਤਾ ਜੀ ਖੇਤੀ ਕਾਨੂੰਨਾਂ ਖਿਲਾਫ਼ ਧਰਨਿਆਂ ਉੱਤੇ ਹਨ ਉਦੋਂ ਤੋਂ ਹੀ ਉਹ ਉਨ੍ਹਾਂ ਪਿੱਛੋਂ ਖੇਤੀ ਦਾ ਕੰਮ ਸੰਭਾਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਕੰਮ ਦੀ ਚਿੰਤਾ ਕਰੇ ਬਗੈਰ ਹੱਕਾਂ ਲਈ ਲੜਦੇ ਰਹਿਣ ਲਹੀ ਕਿਹਾ ਹੈ।