ਪੰਜਾਬ

punjab

ETV Bharat / state

ਸੰਗਰੂਰ ਦੇ ਆਦਿੱਤਿਆ ਨੇ UPSC 'ਚ ਹਾਸਲ ਕੀਤਾ 104ਵਾਂ ਰੈਂਕ - ਸੰਗਰੂਰ ਦੇ ਆਦਿੱਤਿਆ ਨੇ UPSC 'ਚ ਹਾਸਲ ਕੀਤਾ 104ਵਾਂ ਰੈਂਕ

ਸੰਗਰੂਰ ਦੇ ਆਦਿੱਤਿਆ ਬਾਂਸਲ ਨੇ ਯੂਪੀਐਸਸੀ ਵਿੱਚ 104ਵਾਂ ਰੈਂਕ ਹਾਸਲ ਕੀਤਾ ਹੈ। ਆਦਿੱਤਿਆ ਮੁਤਾਬਕ, ਉਸ ਨੇ ਬਚਪਨ ਤੋਂ ਹੀ ਆਈਪੀਐਸ ਅਧਿਕਾਰੀ ਬਣਨ ਦਾ ਟੀਚਾ ਤੈਅ ਕੀਤਾ ਸੀ।

ਫ਼ੋਟੋ।
ਫ਼ੋਟੋ।

By

Published : Aug 5, 2020, 2:02 PM IST

ਸੰਗਰੂਰ: ਯੂਪੀਐਸਸੀ ਦੇ ਨਤੀਜੇ ਆ ਗਏ ਹਨ ਅਤੇ ਸੰਗਰੂਰ ਦੇ ਆਦਿੱਤਿਆ ਬਾਂਸਲ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ 104ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਬਚਪਨ ਤੋਂ ਹੀ ਆਦਿੱਤਿਆ ਦੀ ਆਈਪੀਐਸ ਅਧਿਕਾਰੀ ਬਣਨ ਦੀ ਇੱਛਾ ਸੀ।

ਆਦਿੱਤਿਆ ਦੇ ਮਾਤਾ ਪਿਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਉਸ ਨੇ ਵੀ ਪਹਿਲਾਂ ਮੈਡੀਕਲ ਲਾਈਨ ਵਿੱਚ ਸ਼ਾਮਲ ਹੋਣ ਬਾਰੇ ਸੋਚਿਆ ਸੀ ਪਰ ਬਾਅਦ ਵਿੱਚ ਉਸ ਨੇ ਇੱਕ ਵੱਡਾ ਆਈਪੀਐਸ ਅਧਿਕਾਰੀ ਬਣਨ ਦੀ ਇੱਛਾ ਪ੍ਰਗਟਾਈ। ਸਾਲ 2017 ਵਿੱਚ ਉਸ ਨੇ ਆਈਪੀਐਸ ਲਈ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਉਸ ਦੀ ਮਿਹਨਤ ਰੰਗ ਲਿਆਈ।

ਵੇਖੋ ਵੀਡੀਓ

ਆਦਿੱਤਿਆ ਬਾਂਸਲ ਨੇ ਦੱਸਿਆ ਕਿ ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਸੰਗਰੂਰ ਤੋਂ ਕੀਤੀ ਸੀ, ਉਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਯੂਪੀਐਸਸੀ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਾਥ ਦਿੱਤਾ। ਆਦਿੱਤਿਆ ਦੀ ਦਾਦੀ ਅਤੇ ਭੈਣ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਉੱਤੇ ਬਹੁਤ ਮਾਣ ਹੈ। ਉਹ ਲੋਕਾਂ ਦੀ ਸੇਵਾ ਇਮਾਨਦਾਰੀ ਦੇ ਨਾਲ ਕਰੇਗਾ।

ABOUT THE AUTHOR

...view details