ਸੰਗਰੂਰ: ਭਵਾਨੀਗੜ੍ਹ ਤੇ ਸੁਨਾਮ ਨਜ਼ਦੀਕ ਪਿੰਡ ਘਰਾਚੋਂ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹਾਦਸੇ ਵਿੱਚ ਮੌਤ ਹੋ ਗਈ।
ਸੰਗਰੂਰ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ - ਸੰਗਰੂਰ ਵਿੱਚ ਵਾਪਰਿਆ ਭਿਆਨਕ ਹਾਦਸਾ
ਸੰਗਰੂਰ ਦੇ ਭਵਾਨੀਗੜ੍ਹ ਨਜ਼ਦੀਕ ਸੜਕ 'ਤੇ ਖੜ੍ਹੇ ਇੱਕ ਖ਼ਰਾਬ ਕੈਂਟਰ ਵਿੱਚ ਕਾਰ ਜਾ ਵੱਜੀ। ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਪਰਿਵਾਰ ਭਵਾਨੀਗੜ੍ਹ ਤੋਂ ਇੱਕ ਵਿਆਹ ਸਮਾਰੋਹ ’ਚ ਸ਼ਿਰਕਤ ਕਰਨ ਮਗਰੋਂ ਆਪਣੀ ਡਸਟਰ ਕਾਰ ਵਿੱਚ ਸੁਨਾਮ ਪਰਤ ਰਿਹਾ ਸੀ, ਉਸ ਦੌਰਾਨ ਸੜਕ 'ਤੇ ਖੜੇ ਇੱਕ ਖ਼ਰਾਬ ਕੈਂਟਰ ਦੇ ਵਿੱਚ ਕਾਰ ਜਾ ਵੱਜੀ, ਜਿਸ ਵਿੱਚ ਮੌਕੇ 'ਤੇ ਹੀ ਪਤੀ, ਪਤਨੀ ਓਨ੍ਹਾਂ ਦਾ ਇੱਕ ਪੁੱਤਰ ਅਤੇ ਪੋਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਹਰੀਸ਼ ਕੁਮਾਰ (55) ਉਨ੍ਹਾਂ ਦੀ ਪਤਨੀ ਮੀਨਾ ਰਾਣੀ (52) ਪੁੱਤਰ ਰਾਹੁਲ ਕੁਮਾਰ (21) ਤੇ ਪੋਤਰੀ ਮਾਨਿਆ (2) ਵਜੋਂ ਹੋਈ ਹੈ। ਇਹ ਸਾਰੇ ਸੁਨਾਮ ਸ਼ਹਿਰ ਦੇ ਵਾਸੀ ਸਨ। ਓਥੇ ਹੀ ਸਿਵਲ ਸਰਜਨ ਨੇ ਦੱਸਿਆ ਕਿ ਦੇਹਾਂ ਦਾ ਪੋਸਟਮਾਰਟਮ ਕਰ ਪਰਿਵਾਰ ਨੂੰ ਸ਼ਵ ਦੇ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਹਰੀਸ਼ ਕੁਮਾਰ ਅਤੇ ਰਾਹੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਮੀਨਾ ਰਾਣੀ ਅਤੇ ਮਾਨਿਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਲਿਆਂਦਾ ਗਿਆ, ਜਿਥੇ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਉੱਥੇ ਹੀ ਪੁਲਿਸ ਨੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।