ਸੰਗਰੂਰ:ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਹੋ (AAP MLA Marriage) ਗਿਆ ਹੈ। ਦੱਸ ਦਈਏ ਕਿ ਵਿਆਹ ਦੀਆਂ ਰਸਮਾਂ ਪਟਿਆਲਾ ਦੇ ਨੇੜਲੇ ਪਿੰਡ ਰੋੜੇਵਾਲ ਵਿੱਚ ਹੋਈਆਂ ਹਨ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਰੋੜੇਵਾਲ ਦੇ ਗੁਰੂਦੁਆਰਾ ਸਾਹਿਬ ਵਿੱਚ ਬੇਹੱਦ ਸਾਧੇ ਢੰਗ ਦੇ ਨਾਲ ਵਿਆਹ ਕਰਵਾਇਆ ਹੈ।
ਇਹ ਵੀ ਪੜੋ:ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ
ਆਪ ਵਿਧਾਇਕਾ ਪਟਿਆਲਾ ਦੇ ਪਿੰਡ ਰੋੜੇਵਾਲ ਦੇ ਰਹਿਣ ਵਾਲੇ ਪਰਿਵਾਰ ਦੀ ਨੂੰਹ ਬਣ ਗਏ ਹਨ। ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਹਮਸਫ਼ਰ ਦਾ ਨਾਂ ਮਨਦੀਪ ਸਿੰਘ ਲੱਖੋਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਹੀ ਵਰਕਰ ਹਨ। ਮਨਦੀਪ ਸਿੰਘ ਵੀ ਆਪ ਵਿਧਾਇਕਾ ਵਾਂਗ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਨਰਿੰਦਰ ਕੌਰ ਭਰਾਜ ਦਾ ਪਰਿਵਾਰ:ਦੱਸ ਦਈਏ ਕਿ ਭਰਾਜ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ, ਜਿਸ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਚਾਚੇ ਸ਼ਾਮਲ ਹਨ। ਉਨ੍ਹਾਂ ਦੇ ਭਰਾ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ।
ਵਿਧਾਇਕਾ ਭਰਾਜ ਦਾ ਸਿਆਸੀ ਸਫਰ: ਜੇਕਰ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੰਘੀਆਂ ਪੰਜਾਬ ਵਿਧਾਨਸਭਾ ਚੋਣਾਂ 2022 ਵਿੱਚ ਕਾਂਗਰਸ ਦੇ ਸੀਨੀਅਰ ਆਗੂ ਵਿਜੇਂਦਰ ਸਿੰਗਲਾਂ ਨੂੰ 35868 ਵੋਟਾਂ ਨਾਲ ਹਰਾਇਆ ਸੀ। ਭਾਰਜ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਵਿਧਾਇਕ ਬਣੇ ਹਨ। ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ। ਐਲਬੀ ਕਰ ਚੁੱਕੇ ਭਾਰਜ ਦੋ ਵਾਰ 'ਆਪ' ਦੇ ਜ਼ਿਲ੍ਹਾ ਯੂਥ ਪ੍ਰਧਾਨ ਵੀ ਬਣੇ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਜ਼ਿਲ੍ਹੇ ਵਿੱਚ ਆਪ ਦਾ ਬੂਥ ਬਣਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ, ਇਸ ਲਈ ਨਰਿੰਦਰ ਕੌਰ ਨੇ ਪਿੰਡ ਭਾਰਜ ਵਿੱਚ ਬੂਥ ਸਥਾਪਤ ਕੀਤਾ।
ਇਹ ਵੀ ਪੜੋ:Love Rashifal: ਇਨ੍ਹਾਂ ਲੋਕਾਂ ਦੀ ਪ੍ਰਸਨੈਲਿਟੀ ਦਾ ਚਲੇਗਾ ਜਾਦੂ, ਪਾਰਟਰ ਦੀ ਹੋਵੇਗੀ ਤਲਾਸ਼ ਪੂਰੀ