ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਪਰਾਲੀ ਸਾਂਭਣ ਲਈ ਬਕਾਇਆ ਪਈ ਸਬਸਿਡੀ ਤੇ ਅਰਜ਼ੀਆਂ ਦੇ ਨਿਪਟਾਰੇ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਪੱਤਰ ਲਿਖਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੁੱਲ 346 ਕਰੋੜ ਦੀ ਸਬਸਿਡੀ ਵਿੱਚੋਂ ਅਜੇ ਮਹਿਜ਼ 106 ਕਰੋੜ ਹੀ ਕਿਸਾਨਾਂ ਤੱਕ ਪੰਹੁਚੀ ਹੈ ਤੇ ਲਗਭਗ 240 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਅਜੇ ਵੀ ਖਰਚ ਨਹੀਂ ਕੀਤੀ ਹੈ।
ਇਹ ਵੀ ਪੜੋ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
ਅਮਨ ਅਰੋੜਾ ਨੇ ਕਿਹਾ ਹੈ ਕਿ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਇਹਨਾਂ ਦਿਨਾਂ ਵਿੱਚ ਦੀਵਾਲੀ ਅਤੇ ਪਰਾਲੀ ਕਰਕੇ ਪ੍ਰਦੂਸ਼ਣ ਬਹੁਤ ਹੁੰਦਾ ਹੈ ਤੇ ਕਿਸਾਨ ਵੀ ਕੋਈ ਖੁਸ਼ੀ ਨਾਲ ਪਰਾਲੀ ਨੂੰ ਅੱਗ ਨਹੀਂ ਲਾਉਦਾ ਬਲਕਿ ਮਜਬੂਰੀ ਵੱਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ, ਕਿਉਂਕਿ ਸਰਕਾਰ ਸਮੇਂ ਸਿਰ ਪਰਾਲੀ ਨੂੰ ਸੰਭਾਲਣ ਲਈ ਜ਼ਰੂਰੀ ਮਸ਼ੀਨਰੀ ਦਾ ਪ੍ਰਬੰਧ ਕਰਨ ਵਿੱਚ ਨਾਕਾਮਯਾਬ ਰਹਿੰਦੀ ਹੈ।
ਆਪ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੀਤੀ ਬੇਨਤੀ ਉਹਨਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਰੀ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਸਾਲ 2021-22 ਲਈ ਮਨਜ਼ੂਰ ਰੋਈ 346 ਕਰੋੜ ਰੁਪਏ ਦੀ ਸਬਸਿਡੀ ਵਿਚੋਂ ਅਜੇ ਮਹਿਜ਼ 106 ਕਰੋੜ ਰੁਪਏ ਦੀ ਸਬਸਿਡੀ ਹੀ ਕਿਸਾਨਾਂ, ਪੰਚਾਇਤਾਂ, ਸੀਐਚਸੀ, ਕੋਆਪਰੇਟਿਵ ਸੋਸਾਇਟੀਆਂ ਆਦਿ ਨੂੰ ਦਿੱਤੀ ਗਈ ਹੈ। ਜਦਕਿ ਅਸਲੀਅਤ ਇਹ ਹੈ ਕਿ ਸੀਐਚਸੀ ਤੇ ਇਕੱਲੇ ਕਿਸਾਨਾਂ ਵੱਲੋਂ ਹੀ ਕੁੱਲ ਤਕਰੀਬਨ 61.000 ਅਰਜ਼ੀਆਂ ਤਹਿਤ ਕਰੀਬ 1,64.800 ਮਨੀਸ਼ਾਂ ਖਰੀਦ ਕਰਨ ਲਈ ਅਪਲਾਈ ਕੀਤਾ ਗਿਆ ਜਿਸ ਵਿਚੋਂ ਮਹਿਜ਼ ਕਰੀਬ 9300 ਅਰਜ਼ੀਆਂ ਤਹਿਤ 25.500 ਮਸ਼ੀਨਾਂ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਘਈਆਂ ਹਨ ਅਤੇ ਉਸ ਵਿਚੋਂ ਵੀ ਕੁੱਲ ਕਰੀਬ 8000 ਹੀ ਕਿਸਾਨਾਂ ਤੇ ਸੀਐਚਸੀ ਤਕ ਹੀ ਪਹੁੰਚੀਆਂ ਹਨ।
ਇਹ ਵੀ ਪੜੋ:ਪੰਜਾਬ ਸਰਕਾਰ ਨੇ ਸੱਦਿਆ ਇਜਲਾਸ, ਸਾਂਸਦ ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ !
ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਪਹਿਲਾਂ ਪੈਂਡਿੰਗ ਪਈਆਂ ਸਾਰੀਆਂ ਅਪਲਾਈ ਗੋਈਆਂ ਅਰਜ਼ੀਆਂ ਤਹਿਤ ਮਸ਼ੀਨਾਂ ਮਨਜ਼ੂਰ ਕੀਤੀਆਂ ਜਾਣ ਅਤੇ ਬਕਾਇਆ ਸਬਸਿਡੀ ਜਾਰੀ ਕੀਤੀ ਜਾਵੇ ਕਿਉਂਕਿ ਸਰਕਾਰ ਦੀ ਇਸ ਢਿੱਲੀ ਕਾਰਗੁਜ਼ਾਰੀ ਕਰਕੇ ਪਿਛਲੇ ਵਿੱਤੀ ਸਾਲ ਦੌਰਾਨ ਵੀ 45 ਕਰੋੜ ਦੀ ਸਬਸਿਡੀ ਬਿਨਾਂ ਵਰਤੇ ਵਾਪਿਸ ਮੁੜ ਗਈ ਸੀ।