ਮਲੇਰਕੋਟਲਾ: ਕਈ ਲੋਕਾਂ ਵਿੱਚ ਆਪਣੇ-ਆਪ ਵਿੱਚ ਕੁੱਝ ਵੱਖ ਕਰਨ ਦਾ ਜਜ਼ਬਾ ਹੁੰਦਾ ਹੈ, ਜਿਸ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਹੈ ਜਗਦੀਪ ਸਿੰਘ। ਮਲੇਰਕੋਟਲਾ ਨਾਲ ਲਗਦੇ ਪਿੰਡ ਸ਼ੇਰਗੜ੍ਹ ਚੀਮਾ ਦਾ ਰਹਿਣ ਵਾਲਾ ਇਹ ਨੌਜਵਾਨ ਦੌੜ ਰਾਹੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦਾ ਜ਼ਜਬਾ ਰੱਖਦਾ ਹੈ। ਆਪਣੀ ਇਹ ਦੌੜ ਦੀ ਸ਼ੁਰੂਆਤ ਉਸ ਨੇ 2017 ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ਵਿੱਚ ਦੌੜ ਰਾਹੀਂ ਕਈ ਕਿਲੋਮੀਟਰ ਦੀ ਯਾਤਰਾ ਕਰ ਚੁੱਕਿਆ ਹੈ।
ਜੇਕਰ ਜਗਦੀਪ ਸਿੰਘ ਦੀ ਤਾਜ਼ਾ ਯਾਤਰਾ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਇਸ ਨੌਜਵਾਨ ਨੇ ਧਾਰਮਿਕ ਸਥਾਨਾਂ ਦੀ 3200 ਕਿਲੋਮੀਟਰ ਯਾਤਰਾ ਦੌੜ ਕੇ ਪੂਰੀ ਕਰਨ ਦਾ ਟੀਚਾ ਮਿੱਥਿਆ ਹੈ।
ਜਗਦੀਪ ਸਿੰਘ ਨਾਲ ਈਟੀਵੀ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਉਸਨੂੰ ਸ਼ੁਰੂ ਤੋਂ ਹੀ ਕੁੱਝ ਵੱਖ ਤੋਂ ਕਰਨ ਦਾ ਜਜ਼ਬਾ ਸੀ ਅਤੇ 2017 ਤੋਂ ਉਹ ਦੌੜ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਦੌੜ ਕੇ ਤਿੰਨ ਤਖ਼ਤਾਂ, ਫ਼ਤਿਹਗੜ੍ਹ ਸਾਹਿਬ ਅਤੇ ਦਿੱਲੀ ਤੱਕ ਯਾਤਰਾ ਕਰ ਚੁੱਕਿਆ ਹੈ। ਹੁਣ ਉਹ ਦੌੜ ਕੇ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ 3200 ਕਿਲੋਮੀਟਰ ਯਾਤਰਾ ਕਰਨ ਜਾ ਰਿਹਾ ਹੈ। ਡੇਢ ਮਹੀਨੇ ਦੀ ਇਸ ਯਾਤਰਾ ਦੌਰਾਨ ਉਹ ਦਿਨ-ਰਾਤ ਦੌੜੇਗਾ ਅਤੇ ਸਿਰਫ਼ 2 ਘੰਟੇ ਹੀ ਆਰਾਮ ਕਰੇਗਾ।
ਉਸ ਨੇ ਦੱਸਿਆ ਕਿ ਉਸਦੀ ਮਾਂ ਇੱਕ ਸਕੂਲ ਪੜ੍ਹਾਉਂਦੀ ਹੈ। ਉਹ ਖ਼ੁਦ ਬਾਰ੍ਹਵੀਂ ਪਾਸ ਹੈ ਅਤੇ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦਾ ਇੱਕ ਐਨਜੀਓ 'ਸੇਵ ਗਰਲ ਡੌਟਰ' ਵੀ ਹੈ, ਜਿਸ ਰਾਹੀਂ ਕੁੜੀਆਂ ਦੀ ਸਿੱਖਿਆ ਲਈ ਪ੍ਰਮੋਸ਼ਨ ਕਰਦਾ ਹੈ।